‘ਆਪ’ ਆਗੂ ਨੇ ਮਹਿਲਾ ਸਮ੍ਰਿਧੀ ਯੋਜਨਾ ਤਹਿਤ 2,500 ਰੁਪਏ ਦੇਣ ਦੀ ਕੀਤੀ ਮੰਗ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਸੀਨੀਅਰ ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਰਾਜਧਾਨੀ ਦੀਆਂ ਔਰਤਾਂ ਨੂੰ ਸੱਤਾਧਾਰੀ ਭਾਜਪਾ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਮਹਿਲਾ ਸਮ੍ਰਿਧੀ ਯੋਜਨਾ ਤਹਿਤ 2,500 ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਕਦੋਂ ਮਿਲੇਗੀ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਕੀ ਭਾਜਪਾ ਸਰਕਾਰ ਰਾਜਧਾਨੀ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਲਗਪਗ 48 ਲੱਖ ਔਰਤਾਂ ਨੂੰ 2,500 ਰੁਪਏ ਮੁਹੱਈਆ ਕਰਵਾਏਗੀ ਜਾਂ ਵੱਖ-ਵੱਖ ਵਰਗਾਂ ਵਿੱਚ ਰੱਖ ਕੇ ਲਾਭ ਨੂੰ 1 ਫੀਸਦੀ ਤੋਂ ਘੱਟ ਤੱਕ ਸੀਮਤ ਰੱਖੇਗੀ। ਉਨ੍ਹਾਂ ਆਖਿਆ ਕਿ ਚੋਣਾਂ ਦੌਰਾਨ ਕੀਤਾ ਵਾਅਦਾ ਭਾਜਪਾ ਕਦੋਂ ਪੂਰਾ ਕਰੇਗੀ।