ਪਟਿਆਲਾ: ਆਪਣਾ ਪੰਜਾਬ ਮੀਡੀਆ: ਪੰਜਾਬ ਵਿੱਚ ਬੇਰੁਜ਼ਗਾਰ ਵੱਲੋਂ ਸੂਬੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਹੀ ਬੀਤੇ ਦਿਨੀ ਸਵੇਰ ਤੋਂ ਹੀ ਪੀ.ਐਸ.ਪੀ.ਸੀ.ਐੱਲ ਦੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਭਰਤੀ ਨੂੰ ਲੈ ਕੇ ਪੀ.ਐਸ.ਪੀ.ਸੀ.ਐੱਲ ਦੇ ਮੁੱਖ ਦਫਤਰ ਪਟਿਆਲਾ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਪਟਿਆਲਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੇਰੁਜ਼ਗਾਰ ਲਾਈਨਮੈਨਾਂ ਦੇ ਧਰਨੇ ਨੂੰ ਚੁੱਕਵਾਉਣ ਲਈ ਲਾਠੀਚਾਰਜ ਕੀਤਾ ਗਿਆ ਤੇ ਲਾਈਨਮੈਨਾਂ ਨੂੰ ਪਟਿਆਲਾ ਦੀਆਂ ਸੜਕਾਂ ਤੇ ਦੌੜਾ ਕੇ ਕੁੱਟਿਆ ਗਿਆ। ਪੁਲਿਸ ਵੱਲੋਂ ਕਿਹਾ ਗਿਆ ਕਿ ਬੇਰੁਜ਼ਗਾਰ ਲਾਇਨਮੈਨਾਂ ਯੂਨੀਅਨ ਦੀ ਪੀ.ਐਸ.ਪੀ.ਸੀ.ਐੱਲ ਦੇ ਡਾਇਰੈਕਟਰ ਨਾਲ ਦੋ ਵਾਰੀ ਮੀਟਿਗ ਕਰਵਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਡਾਇਰੈਕਟਰ ਸਾਹਿਬ ਨੇ ਮੰਗਾ ਮੰਨਣ ਦਾ ਭਰੋਸਾ ਦਵਾ ਕੇ ਭਰਤੀ ਕਰਵਾਉਣ ਦਾ ਭਰੋਸ਼ਾ ਵੀ ਦਵਾਇਆ, ਪਰ ਲਾਇਨਮੈਨਾਂ ਵੱਲੋਂ ਤੁਰੰਤ ਭਰਤੀ ਕਰਨ ਦੀ ਜਿੱਦ ਤੇ ਅੜਦੇ ਹੋਏ ਧਰਨਾ ਜਾਰੀ ਰੱਖਿਆ ਗਿਆ ਤੇ ਸੜਕ ਨੂੰ ਪੂਰੀ ਤਰ੍ਹਾ ਬਲੋਕ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੇਰੁਜ਼ਗਾਰ ਲਾਇਨਮੈਨਾਂ ਦੇ ਧਰਨੇ ਨੂੰ ਖਦੇੜਿਆਂ।