ਬੈਰੂਤ : ਆਪਣਾ ਪੰਜਾਬ ਮੀਡੀਆ : ਲਿਬਨਾਨ ਦੀ ਸੰਸਦ ਨੇ ਫੌਜੀ ਕਮਾਂਡਰ ਜੋਸਫ ਔਨ ਨੂੰ ਮੁਲਕ ਦਾ ਅੱਜ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ। ਇਸ ਨਾਲ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ ਦੋ ਸਾਲਾਂ ਤੋਂ ਵਧ ਸਮੇਂ ਤੋਂ ਚਲਿਆ ਆ ਰਿਹਾ ਅੜਿੱਕਾ ਦੂਰ ਹੋ ਗਿਆ ਹੈ। ਔਨ ਨੂੰ 128 ’ਚੋਂ 71 ਵੋਟਾਂ ਮਿਲੀਆਂ ਸਨ ਪਰ ਦੂਜੇ ਗੇੜ ’ਚ ਉਨ੍ਹਾਂ ਨੂੰ 99 ਵੋਟਾਂ ਮਿਲੀਆਂ।
ਔਨ ਦਾ ਸਾਬਕਾ ਰਾਸ਼ਟਰਪਤੀ ਮਿਸ਼ੇਲ ਔਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਅਤੇ ਸਾਊਦੀ ਅਰਬ ਦੀ ਪਸੰਦ ਦੱਸਿਆ ਜਾ ਰਿਹਾ ਹੈ। ਹਿਜ਼ਬੁੱਲਾ ਨੇ ਪਹਿਲਾਂ ਸੁਲੇਮਾਨ ਫਰੈਂਗੀ ਦੀ ਉਮੀਦਵਾਰੀ ਨੂੰ ਹਮਾਇਤ ਦਿੱਤੀ ਸੀ ਜਿਸ ਦੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਨਾਲ ਨੇੜਲੇ ਸਬੰਧ ਸਨ। ਉਂਝ ਬੁੱਧਵਾਰ ਨੂੰ ਫਰੈਂਗੀ ਵੱਲੋਂ ਨਾਮ ਵਾਪਸ ਲਏ ਜਾਣ ਮਗਰੋਂ ਔਨ ਦਾ ਰਾਸ਼ਟਰਪਤੀ ਬਣਨ ਦਾ ਰਾਹ ਪੱਧਰਾ ਹੋ ਗਿਆ।