ਸਰਕਾਰ ਬਜਟ ਦਾ 25 ਫ਼ੀਸਦੀ ਹਿੱਸਾ ਸਿੱਖਿਆ ’ਤੇ ਖਰਚ ਰਹੀ ਹੈ: ਆਤਿਸ਼ੀ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਸਰਕਾਰ ਵੱਲੋਂ ਦਿੱਲੀ ਦੇ ਛਤਰਸਾਲ ਸਟੇਡੀਅਮ ‘ਚ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰੀ ਝੰਡਾ ਲਹਿਰਾ ਕੇ ਦਿੱਲੀ ਸਣੇ ਪੂਰੇ ਦੇਸ਼ ਨੂੰ ਵਧਾਈ ਦਿੱਤੀ।
ਦਿੱਲੀ ਸਰਕਾਰ ਆਪਣੇ ਬਜਟ ਦਾ 25 ਫ਼ੀਸਦੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ’ਤੇ ਖਰਚ ਕਰਦੀ ਹੈ। ਪੂਰੇ ਦੇਸ਼ ਵਿੱਚ ਬਿਜਲੀ 24 ਘੰਟੇ ਉਪਲਬਧ ਨਹੀਂ ਹੈ ਪਰ ਪਿਛਲੇ ਸਾਲ ਗਰਮੀ ਦੇ ਦਿਨਾਂ ਵਿੱਚ ਵੀ ਦਿੱਲੀ ਅੰਦਰ ਬਿਜਲੀ ਦੇ ਕੱਟ ਨਹੀਂ ਲੱਗੇ ਸਨ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਆਤਿਸ਼ੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਦਿੱਲੀ ਇਕਲੌਤੀ ਸਰਕਾਰ ਹੈ।
ਦਿੱਲੀ ‘ਚ ਹਰ ਰੋਜ਼ 11 ਲੱਖ ਔਰਤਾਂ ਮੁਫਤ ਯਾਤਰਾ ਦਾ ਲਾਭ ਲੈ ਰਹੀਆਂ ਹਨ। ਪਿਛਲੇ 10 ਸਾਲਾਂ ਵਿੱਚ, ਦਿੱਲੀ ਵਿੱਚ 38 ਫਲਾਈਓਵਰ ਬਣਾਉਣ ਦੇ ਨਾਲ, ਸੜਕਾਂ, ਮੈਟਰੋ ਅਤੇ ਬੱਸਾਂ ਦਾ ਵੀ ਤੇਜ਼ੀ ਨਾਲ ਵਿਕਾਸ ਕੀਤਾ ਹੈ। ਆਤਿਸ਼ੀ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਛਤਰਸਾਲ ਸਟੇਡੀਅਮ ਵਿੱਚ ਆਯੋਜਿਤ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾ ਕੇ ਦਿੱਲੀ ਅਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ।