ਸਾਊਦੀ ਗਜ਼ਟ ਰਿਪੋਰਟ ਮੁਤਾਬਕ ਮੀਂਹ ਕਾਰਨ ਮੱਕਾ, ਜੇਦਾਹ ਅਤੇ ਮਦੀਨਾ ਸ਼ਹਿਰਾਂ ਦੀਆਂ ਸੜਕਾਂ ਅਤੇ ਚੌਕਾਂ ‘ਚ ਪਾਣੀ ਭਰ ਗਿਆ, ਜਿਸ ਨਾਲ ਹਾਈਵੇਅ ਅਤੇ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ। ਸਾਊਦੀ ਅਰਬ ਦੇ ਜਲ ਅਤੇ ਖੇਤੀਬਾੜੀ ਮੰਤਰਾਲੇ ਦੀ ਰਿਪੋਰਟ ਮੁਤਾਬਕ ਦੇਸ਼ ਦੇ ਕੁਝ ਹੋਰ ਖੇਤਰਾਂ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਸਭ ਤੋਂ ਵੱਧ 49.2 ਮਿਲੀਮੀਟਰ ਬਾਰਿਸ਼ ਮਦੀਨਾ ਦੇ ਬਦਰ ਗਵਰਨੋਰੇਟ ਦੇ ਅਲ-ਸ਼ਾਫੀਆ ਵਿੱਚ ਦਰਜ ਕੀਤੀ ਗਈ।
ਇਸ ਦੇ ਨਾਲ ਹੀ ਜੇਦਾਹ ਸ਼ਹਿਰ ਦੇ ਅਲ-ਬਸਾਤੀਨ ਜ਼ਿਲੇ ‘ਚ 38 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਦੂਜੇ ਨੰਬਰ ‘ਤੇ ਹੈ। ਸਾਊਦੀ ਅਰਬ ‘ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਾਈ ਅਲਰਟ (High Alert) ਹੈ। ਮੱਕਾ ਅਤੇ ਮਦੀਨਾ ਦੇ ਜ਼ਿਆਦਾਤਰ ਹਿੱਸਿਆਂ, ਖਾਸ ਕਰਕੇ ਜੇਦਾਹ ਸ਼ਹਿਰ ਅਤੇ ਗਵਰਨੋਰੇਟ ਦੇ ਹੋਰ ਖੇਤਰਾਂ ਵਿੱਚ ਸੋਮਵਾਰ ਨੂੰ ਗੜੇਮਾਰੀ ਅਤੇ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ।