ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਵਿਵਾਦਤ ਨਿਵੇਸ਼ਕ ਜੌਰਜ ਸੋਰੋਸ (94) ਵੱਲੋਂ ਇਹ ਪੁਰਸਕਾਰ ਉਨ੍ਹਾਂ ਦੇ ਪੁੱਤਰ ਐਲੇਕਸ ਸੋਰੋਸ ਨੇ ਹਾਸਲ ਕੀਤਾ। ਉਧਰ ਸੋਰੋਸ ਨੂੰ ਇਹ ਪੁਰਸਕਾਰ ਦੇਣ ਲਈ ‘ਮੇਕ ਅਮਰੀਕਾ ਗਰੇਟ ਅਗੇਨ’ ਦੇ ਹਮਾਇਤੀਆਂ ਅਤੇ ਰਿਪਬਲਿਕਨ ਪਾਰਟੀ ਦੇ ਆਗੂਆਂ ਨੇ ਬਿਡੇਨ ਦੀ ਆਲੋਚਨਾ ਕੀਤੀ।
ਨਿੱਕੀ ਹੇਲੀ ਨੇ ਕਿਹਾ ਕਿ ਕਾਤਲਾਂ ਦੀ ਸਜ਼ਾ ਘੱਟ ਕਰਨ ਅਤੇ ਆਪਣੇ ਬੇਟੇ ਨੂੰ ਮੁਆਫ਼ ਕਰਨ ਮਗਰੋਂ ਹੁਣ ਜੌਰਜ ਸੋਰੋਸ ਨੂੰ ਰਾਸ਼ਟਰਪਤੀ ਮੈਡਲ ਦੇਣਾ ਅਮਰੀਕਾ ਦੇ ਮੂੰਹ ’ਤੇ ਇਕ ਚਪੇੜ ਹੈ। ਕਾਰੋਬਾਰੀ ਐਲਨ ਮਸਕ ਨੇ ਕਿਹਾ ਕਿ ਬਿਡੇਨ ਵੱਲੋਂ ਸੋਰੋਸ ਨੂੰ ‘ਮੈਡਲ ਆਫ਼ ਫਰੀਡਮ’ ਦਿੱਤਾ ਜਾਣਾ ਕੋਝਾ ਮਜ਼ਾਕ ਹੈ।