90 ਦਿਨਾਂ ਲਈ ਨਵੇਂ ਟੈਰਿਫ਼ ‘ਤੇ ਲਗਾਈ ਰੋਕ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਨੂੰ ਲੈ ਕੇ ਯੂ-ਟਰਨ ਲਿਆ ਹੈ। ਉਨ੍ਹਾਂ ਭਾਰਤ ਸਣੇ 75 ਦੇਸ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਨਵੇਂ ਟੈਰਿਫ ‘ਤੇ 90 ਦਿਨਾਂ ਲਈ ਰੋਕ ਲਗਾ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਚੀਨ ਨੂੰ ਇਸ ਛੋਟ ਵਿਚ ਸ਼ਾਮਲ ਨਹੀਂ ਕੀਤਾ ਹੈ ਸਗੋਂ ਉਸ ‘ਤੇ ਲੱਗੇ ਟੈਰਿਫ ਨੂੰ 104% ਤੋਂ ਵਧਾ ਕੇ 125% ਕਰ ਦਿੱਤਾ ਹੈ। ਟਰੰਪ ਨੇ ਇਹ ਕਾਰਵਾਈ ਚੀਨ ਵੱਲੋਂ ਲਗਾਏ ਗਏ ਜਵਾਬੀ 84% ਟੈਰਿਫ ਦੇ ਬਾਅਦ ਕੀਤੀ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਇਆ ਕਿ ਚੀਨ ਨੇ ਗਲੋਬਲ ਮਾਰਕੀਟ ਲਈ ਸਨਮਾਨ ਨਹੀਂ ਦਿਖਾਇਆ ਹੈ। ਇਸੇ ਵਜ੍ਹਾ ਤੋਂ ਮੈਂ ਉਸ ਟੈਰਿਫ ਨੂੰ ਵਧਾ ਕੇ 125% ਕਰ ਰਿਹਾ ਹਾਂ।ਟਰੰਪ ਨੇ ਕਿਹਾ ਕਿ ਮੈਂ 90 ਦਿਨਾਂ ਲਈ ਰੈਸੀਪ੍ਰੋਕਲ ਟੈਰਿਫ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਜੋ ਰੈਸੀਪ੍ਰੋਕਲ ਟੈਰਿਫ ਲੱਗੇਗਾ, ਉਸ ਨੂੰ ਘੱਟ ਕਰਕੇ ਸਿਰ 10% ਕਰ ਦਿੱਤਾ ਹੈ।