ਕੋਲੰਬੋ: ਆਪਣਾ ਪੰਜਾਬ ਮੀਡੀਆ : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਆਪਣੇ ਜਲ ਖੇਤਰ ’ਚ ਦਾਖਲ ਹੋਣ ਦੇ ਦੋਸ਼ ਹੇਠ 14 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀਆਂ ਬੇੜੀਆਂ ਜ਼ਬਤ ਕਰ ਲਈਆਂ ਹਨ। ਇਹ ਜਾਣਕਾਰੀ ਸ੍ਰੀਲੰਕਾ ਦੀ ਜਲ ਸੈਨਾ ਨੇ ਦਿੱਤੀ। ਜਲ ਸੈਨਾ ਨੇ ਦੱਸਿਆ ਕਿ ਬੀਤੇ ਦਿਨ ਮੰਨਾਰ ਦੇ ਉੱਤਰ ’ਚ ਸਮੁੰਦਰੀ ਖੇਤਰ ’ਚ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ, ‘ਸ੍ਰੀਲੰਕਾ ਦੀ ਜਲ ਸੈਨਾ ਨੇ ਭਾਰਤੀ ਮਛੇਰਿਆਂ ਦੀਆਂ ਦੋ ਬੇੜੀਆਂ ਜ਼ਬਤ ਕੀਤੀਆਂ ਅਤੇ 14 ਭਾਰਤੀ ਮਛੇਰਿਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਸ੍ਰੀਲੰਕਾ ਦੇ ਜਲ ਖੇਤਰ ’ਚ ਮੱਛੀ ਫੜ ਰਹੇ ਸਨ।