ਅਦਰਕ ਦੀ ਚਟਨੀ ਦੱਖਣ ਭਾਰਤੀ ਪਕਵਾਨਾਂ ਦੇ ਨਾਲ ਬੜੇ ਚਾਅ ਨਾਲ ਖਾਈ ਜਾਂਗੀ ਹੈ। ਇਸ ਦਾ ਸੁਆਦ ਕਿਸੇ ਵੀ ਪਕਵਾਨ ਦਾ ਸੁਆਦ ਦੁੱਗਣਾ ਕਰ ਸਕਦਾ ਹੈ। ਇਸ ਦਾ ਸਵਾਦ ਤੇ ਪੌਸ਼ਟਿਕਤਾ ਦੇ ਕਾਰਨ ਇਸ ਨੂੰ ਖਾਣੇ ਨਾਲ ਜਾਂ ਸਨੈਕਸ ਦੇ ਨਾਲ ਖਾਇਆ ਜਾ ਸਕਦਾ ਹੈ। ਇਹ ਦੱਖਣ ਭਾਰਤੀ ਸ਼ੈਲੀ ਦੀ ਚਟਨੀ ਅਦਰਕ, ਗੁੜ ਅਤੇ ਮਿਰਚਾਂ ਦੀ ਵਰਤੋਂ ਕਰਕੇ ਆਸਾਨੀ ਨਾਲ ਤਿਆਰ ਕੀਤੀ ਜਾਂਦੀ ਹੈ। ਜੇ ਤੁਸੀਂ ਘਰ ਵਿੱਚ ਦੱਖਣ ਭਾਰਤੀ ਖਾਣਾ ਬਣਾ ਰਹੇ ਹੋ ਤਾਂ ਤੁਸੀਂ ਅਦਰਕ ਦੀ ਚਟਨੀ ਬਣਾ ਸਕਦੇ ਹੋ। ਇਸ ਨਾਲ ਡੋਸੇ ਤੇ ਇਡਲੀ ਦਾ ਸੁਆਦ ਲਾਜਵਾਬ ਹੁੰਦਾ ਹੈ। ਆਓ ਜਾਣਦੇ ਹਾਂ ਅਦਰਕ ਦੀ ਚਟਨੀ ਬਣਾਉਣ ਦੀ ਵਿਧੀ…
100 ਗ੍ਰਾਮ ਅਦਰਕ, 2 ਚਮਚ ਲਸਣ, 1 ਚਮਚ ਚਨਾ ਦਾਲ , 1 ਚਮਚ ਉੜਦ ਦੀ ਦਾਲ, 1/4 ਚਮਚ ਮੇਥੀ ਦੇ ਬੀਜ, 1 ਚਮਚ ਜੀਰਾ, 50 ਗ੍ਰਾਮ ਇਮਲੀ, 100 ਗ੍ਰਾਮ ਗੁੜ, 25-30 ਸੁੱਕੀਆਂ ਲਾਲ ਮਿਰਚਾਂ, 1 ਚਮਚ ਧਨੀਆ ਬੀਜ, 2-3 ਚਮਚ ਤੇਲ, ਲੂਣ (ਸਵਾਦ ਅਨੁਸਾਰ) ਤੇ 1/2 ਕੱਪ ਪਾਣੀ, 1/2 ਚਮਚ ਚਨਾ ਦਾਲ, 1/2 ਚਮਚ ਉੜਦ ਦੀ ਦਾਲ, 1 ਚਮਚ ਰਾਈ, 1 ਚੂੰਡੀ ਹਿੰਗ, 1 ਚਮਚ ਕੱਟੇ ਹੋਏ ਕਰੀ ਪੱਤੇ, 2-3 ਸੁੱਕੀਆਂ ਲਾਲ ਮਿਰਚਾਂ ਤੇ 2 ਚਮਚ ਤੇਲ
ਅਦਰਕ ਦੀ ਚਟਨੀ ਬਣਾਉਣ ਲਈ ਹੇਠ ਲਿੱਖੇ ਸਟੈੱਪ ਫਾਲੋ ਕਰੋ:
-ਅਦਰਕ ਨੂੰ ਧੋ ਕੇ ਸਾਫ਼ ਕਰੋ। ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ।
-ਇੱਕ ਪੈਨ ਵਿੱਚ 2-3 ਚਮਚ ਤੇਲ ਗਰਮ ਕਰੋ। ਅਦਰਕ ਦੇ ਟੁਕੜੇ ਪਾਓ ਅਤੇ ਰੰਗ ਬਦਲਣ ਤੱਕ 2 ਮਿੰਟ ਲਈ ਫ੍ਰਾਈ ਕਰੋ।
-ਕੜਾਹੀ ਵਿਚ ਕੱਟਿਆ ਹੋਇਆ ਲਸਣ ਪਾਓ ਅਤੇ ਇਸ ਨੂੰ ਅਦਰਕ ਦੇ ਨਾਲ ਭੁੰਨ ਲਓ। ਦੋਵੇਂ ਭੁੰਨ ਜਾਣ ਤੋਂ ਬਾਅਦ, ਉਨ੍ਹਾਂ ਨੂੰ ਇੱਕ ਕਟੋਰੇ ਵਿੱਚ ਪਾਓ।
-ਉਸੇ ਪੈਨ ਵਿੱਚ, ਕੁਝ ਹੋਰ ਤੇਲ ਪਾਓ ਨਾਲ ਚਨੇ ਦੀ ਦਾਲ, ਉੜਦ ਦਾਲ, ਧਨੀਆ, ਜੀਰਾ ਅਤੇ ਮੇਥੀ ਦੇ ਬੀਜ ਪਾਓ। ਇਨ੍ਹਾਂ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਮਸਾਲੇ ਖੁਸ਼ਬੂ ਨਾ ਛੱਡਣ।
-ਪੈਨ ਵਿਚ ਸੁੱਕੀਆਂ ਲਾਲ ਮਿਰਚਾਂ ਪਾਓ ਅਤੇ ਘੱਟ ਸੇਕ ‘ਤੇ ਭੁੰਨ ਲਓ। ਫਿਰ ਗੈਸ ਬੰਦ ਕਰੋ ਅਤੇ ਸਾਰੇ ਭੁੰਨੇ ਹੋਏ ਮਸਾਲਿਆਂ ਨੂੰ ਮਿਕਸਰ ਜਾਰ ਵਿੱਚ ਟ੍ਰਾਂਸਫਰ ਕਰੋ।
-ਬਰੀਕ ਪਾਊਡਰ ਬਣਨ ਤੱਕ ਮਸਾਲੇ ਨੂੰ ਬਿਨਾਂ ਪਾਣੀ ਦੇ ਪੀਸ ਲਓ।
-ਮਿਕਸਰ ਜਾਰ ਨੂੰ ਖੋਲ੍ਹੋ ਅਤੇ ਭੁੰਨਿਆ ਹੋਇਆ ਅਦਰਕ ਅਤੇ ਲਸਣ ਪਾਓ। ਮੋਟੀ ਪੇਸਟ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਦੁਬਾਰਾ ਪੀਸ ਲਓ।
-ਇਮਲੀ ਨੂੰ ਇੱਕ ਚੌਥਾਈ ਕੱਪ ਗਰਮ ਪਾਣੀ ਵਿੱਚ ਅੱਧੇ ਘੰਟੇ ਲਈ ਭਿਓਂ ਕੇ ਰੱਖੋ। ਫਿਰ ਮਿਕਸਰ ਜਾਰ ਵਿਚ ਇਮਲੀ ਪਾਓ।
-ਸਵਾਦ ਅਨੁਸਾਰ ਗੁੜ ਅਤੇ ਨਮਕ ਪਾਓ। ਸਮੂਥ ਪੇਸਟ ਬਣਨ ਤੱਕ ਸਾਰੀਆਂ ਸਮੱਗਰੀਆਂ ਨੂੰ ਮਿਲਾਓ। ਲੋੜ ਅਨੁਸਾਰ ਪਾਣੀ ਪਾ ਕੇ ਇਕਸਾਰਤਾ ਬਣਾਈ ਰੱਖੋ।
-ਚਟਨੀ ਨੂੰ ਇੱਕ ਵੱਡੇ ਕਟੋਰੇ ਵਿੱਚ ਟ੍ਰਾਂਸਫਰ ਕਰੋ.
ਤੜਕਾ ਤਿਆਰ ਕਰੋ:
-ਇੱਕ ਪੈਨ ਵਿੱਚ 2 ਚਮਚ ਤੇਲ ਗਰਮ ਕਰੋ।
-ਪੈਨ ਵਿੱਚ ਰਾਈ ਦੇ ਦਾਣੇ, ਚਨੇ ਦੀ ਦਾਲ, ਉੜਦ ਦੀ ਦਾਲ, ਸੁੱਕੀਆਂ ਲਾਲ ਮਿਰਚਾਂ, ਕੜੀ ਪੱਤੇ ਅਤੇ ਇਕ ਚੁਟਕੀ ਹਿੰਗ ਪਾਓ। ਜਦੋਂ ਤੱਕ ਰਾਈ ਦੇ ਦਾਣੇ ਤਿੜਕਣ ਨਾ ਲੱਗ ਜਾਣ ਉਦੋਂ ਤੱਕ ਫਰਾਈ ਕਰੋ।
-ਗੈਸ ਬੰਦ ਕਰ ਦਿਓ ਅਤੇ ਕਟੋਰੇ ਵਿੱਚ ਚਟਨੀ ਦੇ ਉੱਪਰ ਤਿਆਰ ਕੀਤਾ ਹੋਇਆ ਤੜਕਾ ਪਾਓ।
-ਤੁਹਾਡੀ ਸਵਾਦਿਸ਼ਟ ਅਤੇ ਪੌਸ਼ਟਿਕ ਦੱਖਣੀ ਭਾਰਤੀ ਸ਼ੈਲੀ ਦੀ ਅਦਰਕ ਚਟਨੀ ਸਰਵ ਕਰਨ ਲਈ ਤਿਆਰ ਹੈ।