ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਦਿੱਲੀ ਅਸੈਂਬਲੀ ਚੋਣਾਂ ਵਿਚ ਸ਼ਾਨਦਾਰ ਜਿੱਤ ਮਗਰੋਂ ਸੀਨੀਅਰ ਭਾਜਪਾ ਆਗੂਆਂ ਨੇ ਅੱਜ ਨਵੇਂ ਚੁਣੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਿਆਸੀ ਤੇ ਜਨਤਕ ਜ਼ਿੰਮੇਵਾਰੀਆਂ ਬਾਰੇ ਦੱਸਿਆ। ਪੰਤ ਮਾਰਗ ਸਥਿਤ ਭਾਜਪਾ ਦਫ਼ਤਰ ਵਿਚ ਸਾਰਾ ਦਿਨ ਤਿਓਹਾਰ ਵਰਗਾ ਮਾਹੌਲ ਰਿਹਾ ਤੇ ਮਠਿਆਈਆਂ ਵੰਡੀਆਂ ਗਈਆਂ। ਨਵੇਂ ਚੁਣੇ ਪਾਰਟੀ ਵਿਧਾਇਕਾਂ ਦਾ ਰਵਾਇਤੀ ਉੱਤਰਾਖੰਡੀ ਸੰਗੀਤ ਨਾਲ ਸਵਾਗਤ ਕੀਤਾ ਗਿਆ। ਵਰਕਰਾਂ ਤੇ ਹਮਾਇਤੀਆਂ ਨੇ ਜਮ ਕੇ ਨਾਅਰੇ ਲਾਏ। ਭਾਜਪਾ ਦੇ ਕੌਮੀ ਜਨਰਲ ਸਕੱਤਰ (ਜਥੇਬੰਦੀ) ਬੀਐੱਲ ਸੰਤੋਸ਼, ਦਿੱਲੀ ਭਾਜਪਾ ਇੰਚਾਰਜ ਬੈਜਯੰਤ ਪਾਂਡਾ, ਦਿੱਲੀ ਭਾਜਪਾ ਦੇ ਜਨਰਲ ਸਕੱਤਰ (ਜਥੇਬੰਦੀ) ਪਵਨ ਰਾਣਾ ਤੇ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਤੇ ਹੋਰ ਆਗੂ ਨਵੇਂ ਚੁਣੇ ਵਿਧਾਇਕਾਂ ਦੇ ਰੂਬਰੂ ਹੋਏ। ਸੰਸਦੀ ਹਲਕੇ ਵਾਰ ਤੇ ਸਬੰਧਤ ਲੋਕ ਸਭਾ ਮੈਂਬਰ ਦੀ ਮੌਜੂਦਗੀ ਵਿਚ ਬੈਠਕਾਂ ਕੀਤੀਆਂ ਗਈਆਂ।