ਕੀਵ : ਆਪਣਾ ਪੰਜਾਬ ਮੀਡੀਆ : ਰੂਸੀ ਫੌਜ ਦੇ ਵਿਸ਼ੇਸ਼ ਦਸਤਿਆਂ ਨੇ ਕੁਰਸਕ ਖ਼ਿੱਤੇ ’ਚ ਯੂਕਰੇਨੀ ਫੌਜ ’ਤੇ ਪਿੱਛਿਉਂ ਹਮਲਾ ਕਰਨ ਲਈ ਇਕ ਗੈਸ ਪਾਈਪਲਾਈਨ ਦੀ ਵਰਤੋਂ ਕੀਤੀ। ਯੂਕਰੇਨੀ ਫੌਜ ਅਤੇ ਰੂਸੀ ਬਲੌਗਰਜ਼ ਨੇ ਦਾਅਵਾ ਕੀਤਾ ਕਿ ਜਵਾਨ ਪਾਈਪਲਾਈਨ ਦੇ ਅੰਦਰ ਕਈ ਕਿਲੋਮੀਟਰ ਤੱਕ ਚੱਲ ਕੇ ਗਏ। ਰੂਸ ਸਰਹੱਦੀ ਇਲਾਕਿਆਂ ਦੇ ਕੁਝ ਹਿੱਸਿਆਂ ਨੂੰ ਮੁੜ ਤੋਂ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ’ਤੇ ਕੀਵ ਨੇ ਪਿਛਲੇ ਸਾਲ ਅਗਸਤ ’ਚ ਹਮਲਾ ਕਰਕੇ ਕਬਜ਼ਾ ਕਰ ਲਿਆ ਸੀ। ਹਮਲੇ ਨੂੰ ਦੂਜੀ ਵਿਸ਼ਵ ਜੰਗ ਮਗਰੋਂ ਰੂਸੀ ਖ਼ਿੱਤੇ ’ਤੇ ਹੋਇਆ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਯੂਕਰੇਨੀ ਫੌਜੀਆਂ ’ਤੇ ਹਮਲਾ ਕਰਨ ਵਾਲਿਆਂ ’ਚ ਰੂਸ ਦੇ ਸਹਿਯੋਗੀ ਉੱਤਰ ਕੋਰੀਆ ਦੇ ਕੁਝ ਜਵਾਨ ਵੀ ਸ਼ਾਮਲ ਸਨ।