90 ਦਿਨਾਂ ਬਾਅਦ ਹੋਈ ਜਰਨੈਲ ਦੀ ਵਾਪਸੀ,ਸੁਖਬੀਰ ਬਾਦਲ ਸਾਬ੍ਹ ਬਣੇ ਪ੍ਰਧਾਨ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਸੁਖਬੀਰ ਸਿੰਘ ਬਾਦਲ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ। ਜੈਕਾਰਿਆਂ ਦੀ ਗੂੰਜ ’ਚ ਸਮੂਹ ਡੈਲੀਗੇਟਸ ਵੱਲੋਂ ਪ੍ਰਵਾਨਗੀ ਦਿੱਤੀ ਗਈ। ਮੁੱਖ ਚੋਣ ਅਧਿਕਾਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਸਮੂਹ ਹਾਊਸ ਦੀ ਰਾਏ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਗਿਆ।