ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਦਿਲ ਲੁਮਿਨਾਟੀ ਟੂਰ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕਿ ਗਾਇਕ ਦਲਜੀਤ ਨੇ ਆਪਣੇ ਟੂਰ ਦੀ ਸਮਾਪਤੀ ਸਮੇਂ ਲੁਧਿਆਣੇ ਵਿੱਚ ਆਪਣਾ ਆਖਰੀ ਸ਼ੋਅ ਕੀਤਾ ਹੈ।ਮੁਲਾਕਾਤ ਦੌਰਾਨ ਗਾਇਕ ਦਲਜੀਤ ਨੇ ਪੀਐਮ ਮੋਦੀ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ। ਪੀਐਮ ਮੋਦੀ ਨੇ ਗਾਇਕ ਦਲਜੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਚੰਗਾ ਲੱਗਦਾ ਹੈ ਜਦੋਂ ਭਾਰਤ ਦਾ ਇੱਕ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਮ ਮਸ਼ਹੂਰ ਕਰਦਾ ਹੈ।
ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਹੈ, ਇਸ ਲਈ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਹੋ।ਇਸ ਦੌਰਾਨ ਦਲਜੀਤ ਨੇ ਭਾਰਤ ਦੇਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ, ਮੈਨੂੰ ਇੰਨਾ ਨਹੀਂ ਪਤਾ ਸੀ, ਪਰ ਹੁਣ ਪੂਰੇ ਭਾਰਤ ਵਿੱਚ ਘੁੰਮਣ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਇਹ ਕਿਉਂ ਕਿਹਾ ਜਾਂਦਾ ਹੈ ਕਿ ਮੇਰਾ ਭਾਰਤ ਮਹਾਨ ਹੈ। ਇਸ ‘ਤੇ ਪੀ.ਐੱਮ. ਮੋਦੀ ਨੇ ਕਿਹਾ ਕਿ ਸੱਚਮੁੱਚ, ਭਾਰਤ ਦੀ ਵਿਸ਼ਾਲਤਾ ਇੱਕ ਵੱਖਰੀ ਸ਼ਕਤੀ ਹੈ। ਇਹ ਇੱਕ ਜੀਵੰਤ ਸਮਾਜ ਹੈ। ਦਿਲਜੀਤ ਨੇ ਕਿਹਾ ਕਿ ਭਾਰਤ ਵਿੱਚ ਜੇ ਕੋਈ ਜਾਦੂ ਹੈ ਤਾਂ ਉਹ ਹੈ ਯੋਗਾ।