ਆਪਣਾ ਪੰਜਾਬ ਮੀਡੀਆ : ਪੰਜਾਬ ਵਿੱਚ ਸਿਹਤ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ ਨੂੰ ਸੂਬੇ ਦੇ ਸਾਰੇ ਫਾਰਮੇਸੀ ਅਤੇ ਹੈਲਥਕੇਅਰ ਕੋਰਸਾਂ ਲਈ ਕੰਟਰੋਲਿੰਗ ਅਥਾਰਟੀ ਘੋਸ਼ਿਤ ਕੀਤਾ ਗਿਆ ਹੈ। ਇਹ ਜ਼ਿੰਮੇਵਾਰੀ ਪਹਿਲਾਂ ਤਕਨੀਕੀ ਸਿੱਖਿਆ ਵਿਭਾਗ ਕੋਲ ਸੀ।
ਨਵੀਂ ਵਿਵਸਥਾ ਅਧੀਨ ਸਿਹਤ ਸੰਬੰਧੀ ਕੋਰਸ ਹੁਣ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਪ੍ਰਸ਼ਾਸਨਿਕ ਦੇਖ-ਰੇਖ ਹੇਠ ਚਲਣਗੇ। ਵਾਈਸ-ਚਾਂਸਲਰ ਡਾ. ਰਾਜੀਵ ਸੂਦ ਅਨੁਸਾਰ ਇਸ ਨਾਲ ਸਿੱਖਿਆ ਦੇ ਮਿਆਰ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਵਧੀਆ ਅਕਾਦਮਿਕ ਮੌਕੇ ਮਿਲਣਗੇ।

