ਲਾਸ ਏਂਜਿਲਸ : ਆਪਣਾ ਪੰਜਾਬ ਮੀਡੀਆ : ਅਦਾਕਾਰਾ-ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਸ ਆਸਕਰ ਲਈ ਚੁਣੀ ਗਈ ‘ਅਨੁਜਾ’ ਦੀ ਕਾਰਜਕਾਰੀ ਨਿਰਮਾਤਾ ਵਜੋਂ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਪਹੁੰਚ ਗਈ ਹੈ। ਨਵੀਂ ਦਿੱਲੀ ’ਚ ਬਣੀ ਇਸ ਲਘੂ ਫਿਲਮ ਦੇ ਨਿਰਮਾਤਾ ਦੋ ਵਾਰ ਅਕੈਡਮੀ ਪੁਰਸਕਾਰ ਜੇਤੂ ਗੁਨੀਤਾ ਮੌਂਗਾ ਅਤੇ ਮਿੰਡੀ ਕਲਿੰਗ ਹਨ।
ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਵੱਲੋਂ ‘ਲਾਈਵ ਐਕਸ਼ਨ ਸ਼ਾਰਟ’ ਵਰਗ ’ਚ ਚੁਣੀਆਂ 15 ਫਿਲਮਾਂ ’ਚੋਂ ਇਕ ‘ਅਨੁਜਾ’ ਵੀ ਹੈ। ਐਡਮ ਜੇ ਗ੍ਰੇਵਸ ਅਤੇ ਸੁਚਿਤਰਾ ਮਟੱਈ ਵੱਲੋਂ ਨਿਰਦੇਸ਼ਿਤ ‘ਅਨੁਜਾ’ 9 ਸਾਲ ਦੀ ਇਕ ਹੋਣਹਾਰ ਬੱਚੀ ਦੀ ਕਹਾਣੀ ਹੈ ਜਿਸ ਨੂੰ ਆਪਣੀ ਭੈਣ ਨਾਲ ਫੈਕਟਰੀ ’ਚ ਕੰਮ ਕਰਨ ਅਤੇ ਸਿੱਖਿਆ ’ਚੋਂ ਕਿਸੇ ਇਕ ਨੂੰ ਚੁਣਨਾ ਪੈਂਦਾ ਹੈ। ਇਸ ’ਚ ਸਜਦਾ ਪਠਾਨ ਅਤੇ ਅਨੰਨਿਆ ਸ਼ਾਨਬਾਗ ਨੇ ਮੁੱਖ ਭੂਮਿਕਾ ਨਿਭਾਈ ਹੈ।