ਕੈਨੇਬਰਾ : ਆਪਣਾ ਪੰਜਾਬ ਮੀਡੀਆ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ, “ਅੱਜ ਕੁਈਨਜ਼ਲੈਂਡ ਤੋਂ ਦਿਲ ਤੋੜਨ ਵਾਲੀ ਖ਼ਬਰ ਆਈ ਹੈ, ਇਸ ਖਬਰ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੰਘਾਮ ਵਿੱਚ ਹੜ੍ਹ ਦੇ ਪਾਣੀ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਇਸ ਭਿਆਨਕ ਸਮੇਂ ਵਿੱਚ ਮੇਰੀ ਹਮਦਰਦੀ ਪਰਿਵਾਰ ਅਤੇ ਪੂਰੇ ਭਾਈਚਾਰੇ ਨਾਲ ਹੈ। ਇਨ੍ਹਾਂ ਹੜ੍ਹਾਂ ਵਿੱਚ ਸਹਾਇਤਾ ਲਈ ਕੁਈਨਜ਼ਲੈਂਡ ਅਤੇ ਸੰਘੀ ਸਰਕਾਰਾਂ ਦਾ ਪੂਰਾ ਸਮਰਥਨ ਤਾਇਨਾਤ ਕੀਤਾ ਜਾ ਰਿਹਾ ਹੈ। ਮੈਂ ਪ੍ਰੀਮੀਅਰ ਕ੍ਰਿਸਾਫੁੱਲੀ ਨਾਲ ਗੱਲ ਕੀਤੀ ਹੈ ਅਤੇ ਦੁਹਰਾਇਆ ਹੈ ਕਿ ਅਸੀਂ ਇਸ ਘਟਨਾ ਨਾਲ ਨਜਿੱਠਣ ਲਈ ਲੋੜੀਂਦੇ ਸਰੋਤਾਂ ਦੀ ਸਪਲਾਈ ਕਰਾਂਗੇ।ਐਤਵਾਰ ਨੂੰ ਟਾਊਨਸਵਿਲ ਉਪਨਗਰ ਬਲੂਵਾਟਰ ਵਿੱਚ ਇੱਕ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਸੀ।