ਚਾਰ ਸਾਲਾਂ ਬਾਅਦ ਅਮਰੀਕਾ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਅਤੇ ਸੁਰੱਖਿਅਤ ਹੋਣ ਦਾ ਕੀਤਾ ਦਾਅਵਾ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਦੇਸ਼ ਵਾਸੀਆਂ ਦੇ ਨਾਮ ਪੱਤਰ ਲਿਖਦਿਆਂ ਪਿਛਲੇ 4 ਸਾਲਾਂ ਦੀਆਂ ਪ੍ਰਾਪਤੀਆਂ ਯਾਦ ਕਰਵਾਉਦੀਆਂ ਉਨ੍ਹਾਂ ਲਿਖਿਆ ਕਿ ਇਕ ਸਦੀ ਦੀ ਸਭ ਤੋਂ ਭੈੜੀ ਮਹਾਮਾਰੀ ਅਤੇ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਮਾੜੇ ਵਿੱਤੀ ਸਕੰਟ ’ਚੋਂ ਬਾਹਰ ਆਉਂਦੇ ਹੋਏ, ਅਮਰੀਕਾ ਪਿਛਲੇ ਚਾਰ ਸਾਲਾਂ ਵਿੱਚ ਜੋਅ ਬਿਡੇਨ ਦੀ ਅਗਵਾਈ ਵਿੱਚ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਅਤੇ ਵਧੇਰੇ ਸੁਰੱਖਿਅਤ ਹੋ ਕੇ ਉੱਭਰਿਆ ਹੈ।
ਬਿਡੇਨ ਨੇ ਆਪਣੇ ਦੇਸ਼ ਵਾਸੀਆਂ ਨੂੰ ਲਿਖੇ ਇਕ ਪੱਤਰ ਵਿੱਚ ਕਿਹਾ, ‘‘ਇਤਿਹਾਸ ਤੁਹਾਡੇ ਹੱਥਾਂ ਵਿੱਚ ਹੈ। ਸੱਤਾ ਤੁਹਾਡੇ ਹੱਥਾਂ ਵਿੱਚ ਹੈ। ਅਮਰੀਕਾ ਦਾ ਵਿਚਾਰ ਤੁਹਾਡੇ ਹੱਥਾਂ ਵਿੱਚ ਹੈ। ਸਾਨੂੰ ਸਿਰਫ਼ ਵਿਸ਼ਵਾਸ ਕਰਨਾ ਹੋਵੇਗਾ ਅਤੇ ਚੇਤੇ ਰੱਖਣਾ ਹੋਵੇਗਾ ਕਿ ਅਸੀਂ ਕੌਣ ਹਾਂ। ਅਸੀਂ ਸੰਯੁਕਤ ਰਾਜ ਅਮਰੀਕਾ ਹਾਂ, ਅਤੇ ਜਦੋਂ ਅਸੀਂ ਇਕਜੁੱਟ ਹੋ ਕੇ ਕਰਦੇ ਹਾਂ ਤਾਂ ਸਾਧਾਰਨ ਤੌਰ ’ਤੇ ਅਜਿਹਾ ਕੋਈ ਕੰਮ ਨਹੀਂ ਹੈ ਜੋ ਅਸੀਂ ਨਹੀਂ ਕਰ ਸਕਦੇ।ਉਨ੍ਹਾਂ ਕਿਹਾ, ‘‘ਚਾਰ ਸਾਲ ਪਹਿਲਾਂ ਅਸੀਂ ਇਕ ਖਤਰੇ ਦੀ ਸਰਦੀ ਅਤੇ ਇਕ ਸੰਭਾਵਨਾਵਾਂ ਵਾਲੀ ਸਰਦੀ ਵਿੱਚ ਖੜ੍ਹੇ ਸੀ।