ਈਟੌਨ ਤੇ ਪੈਲੀਸੇਡਸ ’ਚ ਤਿੰਨ ਹਫਤਿਆਂ ਤੋਂ ਅੱਗ ਲੱਗੀ ਹੋਈ
ਕਾਸਟੇਕ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਲਾਸ ਏਂਜਲਸ ਦੇ ਉੱਤਰੀ ਪਹਾੜੀ ਇਲਾਕੇ ’ਚ ਲੱਗੀ ਭਿਆਨਕ ਤੇ ਤੇਜ਼ੀ ਨਾਲ ਫੈਲ ਰਹੀ ਅੱਗ ਕਾਰਨ ਉਥੇ ਰਹਿੰਦੇ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੇ ਹੁਕਮ ਜਾਂ ਚਿਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਦੱਖਣੀ ਕੈਲੀਫੋਰਨੀਆ ’ਚ ਤੇਜ਼ ਹਵਾਵਾਂ ਦੋ ਥਾਵਾਂ ’ਤੇ ਪਹਿਲਾਂ ਭੜਕੀ ਅੱਗ ਹਾਲੇ ਤੱਕ ਬੁਝਾਈ ਨਹੀਂ ਜਾ ਸਕੀ।
ਲਾਸ ਏਂਜਲਸ ਕਾਊਂਟੀ ਦੇ ਫਾਇਰ ਬ੍ਰਿਗੇਡ ਮੁਖੀ ਐਂਥਨੀ ਮਾਰਰੋਨੇ ਨੇ ਕਿਹਾ, ‘‘ਅੱਜ ਦੀ ਸਥਿਤੀ ਪਿਛਲੇ 16 ਦਿਨਾਂ ਤੋਂ ਬਹੁਤ ਵੱਖਰੀ ਹੈ।ਉਨ੍ਹਾਂ ਕਿਹਾ ਕਿ ਹਾਲਾਂਕਿ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੈ, ਪਰ ਫਾਇਰ ਬ੍ਰਿਗੇਡ ਅਮਲਾ ਅੱਗ ਬੁਝਾਉਣ ’ਚ ਕਾਮਯਾਬ ਹੋ ਰਿਹਾ ਹੈ।
ਇਹ ਝੀਲ ਅੱਗ ਦੀ ਲਪੇਟ ’ਚ ਆਏ ਈਟੌਨ ਅਤੇ ਪੈਲੀਸੇਡ ਤੋਂ ਲਗਪਗ 64 ਕਿਲੋਮੀਟਰ ਦੂਰ ਲੋਕਾਂ ਦਾ ਪਸੰਦੀਦਾ ਮਨੋਰੰਜਨ ਖੇਤਰ ਹੈ। ਈਟੌਨ ਤੇ ਪੈਲੀਸੇਡਸ ’ਚ ਤਿੰਨ ਹਫਤਿਆਂ ਤੋਂ ਅੱਗ ਲੱਗੀ ਹੋਈ ਹੈ। ਲਾਸ ਏਂਜਲਸ ਕਾਊਂਟੀ ਦੇ ਸ਼ੈਰਿਫ ਰੌਬਰਟ ਲੂਨਾ ਦੱਸਿਆ ਕਿ 31,000 ਤੋਂ ਵੱਧ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਦਕਿ 23,000 ਹੋਰ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਲੂਨਾ ਮੁਤਾਬਕ ਹਿਊਜਸ ਨੇੜੇ ਇੰਟਰਸਟੇਟ 5 ਦੇ ਬੰਦ ਕੀਤੇ ਗਏ ਹਿੱਸੇ ਜਲਦੀ ਹੀ ਖੋਲ੍ਹ ਦਿੱਤੇ ਜਾਣਗੇ।