ਵੈਨਕੂਵਰ : ਆਪਣਾ ਪੰਜਾਬ ਮੀਡੀਆ : ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕਾਰ ਵਿੱਚ ਮੁੱਖ ਮੰਤਰੀ ਨਾਲ ਉਨ੍ਹਾਂ ਦਾ ਸਕੱਤਰ ਤੇ ਸੁਰੱਖਿਆ ਕਰਮਚਾਰੀ ਵੀ ਸਵਾਰ ਸਨ, ਜਦੋਂ ਉਹ ਹਾਈਵੇਅ 401 ਸਥਿਤ ਨਿਊਕਲੀਅਰ ਪਲਾਂਟ ਵਿੱਚੋਂ ਨਿਕਲ ਕੇ ਮੁੱਖ ਸੜਕੇ ’ਤੇ ਚੜ੍ਹੇ ਤਾਂ ਪਿੱਛਿਓਂ ਆ ਰਹੀ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਮਗਰੋਂ ਦਫ਼ਤਰ ਪਹੁੰਚੇ ਫੋਰਡ ਨੇ ਕਿਹਾ, ‘‘ਬੱਸ, ਬਚਾਅ ਹੋ ਗਿਆ।ਸੜਕ ਹਾਦਸੇ ਦੌਰਾਨ ਅਜਿਹਾ ਝਟਕਾ ਲੱਗਿਆ ਜਿਵੇਂ ਕਿਸੇ ਨੇ ਸਰੀਰ ’ਤੇ ਹਥੌੜਾ ਮਾਰਿਆ ਹੋਵੇ।ਉਨ੍ਹਾਂ ਕਿਹਾ ਕਿ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਕਾਰ ਸਵਾਰ ਬਚ ਗਏ।