ਪੁਲੀਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ
ਵੈਨਕੂਵਰ : ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪੂਰਬੀ ਟੋਰਾਂਟੋ ਦੇ ਪੱਬ ’ਚ ਲੰਘੀ ਰਾਤ ਤਿੰਨ ਜਣਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 12 ਵਿਅਕਤੀ ਜ਼ਖ਼ਮੀ ਹੋ ਗਏ। ਤਿੰਨਾਂ ਨੇ ਮਾਸਕ ਪਾ ਕੇ ਆਪਣੀ ਪਛਾਣ ਲੁਕੋਈ ਹੋਈ ਸੀ। ਪੁਲੀਸ ਸੁਪਰਡੈਂਟ ਪੌਲ ਮੈਕਲਿੰਟਰੇ ਅਨੁਸਾਰ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ 12 ਵਿਅਕਤੀਆਂ ਨੂੰ ਡਾਕਟਰੀ ਮਦਦ ਲਈ ਹਸਪਤਾਲ ਭੇਜਿਆ ਗਿਆ। ਇਨ੍ਹਾਂ ’ਚੋਂ ਛੇ ਗੰਭੀਰ ਦੱਸੇ ਜਾ ਰਹੇ ਹਨ। ਪੁਲੀਸ ਅਧਿਕਾਰੀ ਅਨੁਸਾਰ ਸਕਾਰਬਰੋ ਦੇ ਸਿਟੀ ਸੈਂਟਰ ਵਿੱਚ ਉਸੇ ਸਵੇਰ ਨੂੰ ਪਾਈਪਰ ਆਰਮ ਪੱਬ ਦਾ ਉਦਘਾਟਨ ਹੋਇਆ ਸੀ ਤੇ ਰਾਤ ਨੂੰ ਇਹ ਘਟਨਾ ਵਾਪਰ ਗਈ।