ਮੀਂਹ ਗੜੇਮਾਰੀ, ਤਬਾਹ, ਵੇਖੋ ਹਾਲਾਤ
35 ਮਿੰਟਾਂ ਵਿਚ ਤੂਫਾਨ ਅਤੇ ਗੜੇਮਾਰੀ ਨੇ ਸ਼ਹਿਰ ਨੂੰ ਤਬਾਹ ਕਰਕੇ ਰੱਖ ਦਿੱਤਾ। ਦਰੱਖਤ ਜੜ੍ਹੋਂ ਉਖੜ ਗਏ ਅਤੇ ਹੜ੍ਹਾਂ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀ। ਇਹ ਕੋਈ ਆਮ ਮੀਂਹ ਨਹੀਂ, ਸਗੋਂ ਕੁਦਰਤ ਦਾ ਕਹਿਰ ਸੀ, ਜੋ ਕਿ ਜਲਵਾਯੂ ਪਰਿਵਰਤਨ ਦੀ ਚਿਤਾਵਨੀ ਹੈ। ਇਸਲਾਮਾਬਾਦ ਵਿੱਚ ਤੇਜ਼ ਹਵਾਵਾਂ ਦੇ ਨਾਲ ਅਚਾਨਕ ਮੀਂਹ ਪਿਆ। ਟੈਨਿਸ ਬਾਲ ਦੇ ਆਕਾਰ ਦੇ ਗੜੇ 35 ਮਿੰਟਾਂ ਤੱਕ ਅਸਮਾਨ ਤੋਂ ਡਿੱਗਦੇ ਰਹੇ। ਇਸ ਨੇ ਸਭ ਕੁਝ ਬਰਬਾਦ ਕਰ ਦਿੱਤਾ।