ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨਵੇਂ ਮੁਕਾਮ ’ਤੇ: ਪੀਐਮ ਮੋਦੀ
ਨਵੀਂ ਦਿੱਲੀ: ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨਾਲ ਅੱਜ ਮੁਲਾਕਾਤ ਮਗਰੋਂ ਕਿਹਾ ਕਿ ਤਕਨਾਲੋਜੀ ਅਤੇ ਰੱਖਿਆ ਖੇਤਰਾਂ ਸਮੇਤ ਭਾਰਤ-ਅਮਰੀਕੀ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨਵੇਂ ਮੁਕਾਮ ’ਤੇ ਪਹੁੰਚ ਗਈ ਹੈ। ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਜੇਕ ਸੁਲੀਵਨ ਨਾਲ ਮਿਲ ਕੇ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਦੋਵੇਂ ਲੋਕਤੰਤਰਾਂ ਦੇ ਲੋਕਾਂ ਅਤੇ ਆਲਮੀ ਭਲਾਈ ਲਈ ਤਕਨਾਲੋਜੀ, ਰੱਖਿਆ, ਪੁਲਾੜ, ਬਾਇਓਤਕਨਾਲੋਜੀ ਅਤੇ ਮਸਨੂਈ ਬੌਧਿਕਤਾ ਜਿਹੇ ਖੇਤਰਾਂ ’ਚ ਸਬੰਧ ਹੋਰ ਗੂੜ੍ਹੇ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ।