PM ਮੋਦੀ ਨੇ ਸਥਿਤੀ ਬਾਰੇ CM ਯੋਗੀ ਨਾਲ ਕੀਤੀ ਗੱਲਬਾਤ
ਪ੍ਰਯਾਗਰਾਜ : ਆਪਣਾ ਪੰਜਾਬ ਮੀਡੀਆ : ਮਹਾਂਕੁੰਭ ਵਿੱਚ 17 ਦਿਨਾਂ ’ਚ 15 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ ਅਤੇ ਮੌਨੀ ਮੱਸਿਆ ’ਤੇ 10 ਕਰੋੜ ਹੋਰ ਸ਼ਰਧਾਲੂਆਂ ਦੇ ‘ਅੰਮ੍ਰਿਤ ਇਸ਼ਨਾਨ’ ਕਰਨ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮੌਨੀ ਮੱਸਿਆ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਇਸ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਲੋਕਾਂ ਦੀਆਂ ਗਤੀਵਿਧੀਆਂ ’ਤੇ ‘ਏਆਈ ਸਮਰੱਥ’ ਸੀਸੀਟੀਵੀ ਕੈਮਰਿਆਂ ਅਤੇ ਡਰੋਨਾਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਮੇਲਾ ਖੇਤਰ ਨੂੰ ਅਗਲੇ ਕੁਝ ਦਿਨਾਂ ਲਈ ਪਹਿਲਾਂ ਹੀ ‘ਨੋ ਵਹੀਕਲ ਜ਼ੋਨ’ ਐਲਾਨਿਆ ਗਿਆ ਹੈ।
ਪ੍ਰਯਾਗਰਾਜ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਥਾਨਕ ਲੋਕਾਂ ਨੂੰ ਚਾਰ ਪਹੀਆ ਵਾਹਨਾਂ ਦੀ ਵਰਤੋਂ ਨਾ ਕਰਨ ਅਤੇ ਸੀਨੀਅਰ ਨਾਗਰਿਕਾਂ ਨੂੰ ਸੰਗਮ ਤੱਕ ਪਹੁੰਚਾਉਣ ਲਈ ਸਿਰਫ਼ ਦੋ ਪਹੀਆ ਵਾਹਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਮੌਨੀ ਮੱਸਿਆ ਦੇ ‘ਅੰਮ੍ਰਿਤ ਇਸ਼ਨਾਨ’ ਮਹਾਕੁੰਭ ਦੀ ਸਭ ਤੋਂ ਮਹੱਤਵਪੂਰਨ ਰਸਮ ਤੋਂ ਪਹਿਲਾਂ ਇਕ ਭਗਦੜ ਮਚਨ ਦੇ ਕਾਰਨ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ।
ਹਾਲਾਂਕਿ ਇਥੇ ਲਗਭਗ 10 ਕਰੋੜ ਸ਼ਰਧਾਲੂਆਂ ਦੇ ਇਸ਼ਨਾਨ ਲਈ ਆਉਣ ਦੀ ਉਮੀਦ ਲਾਈ ਜਾ ਰਹੀ ਹੈ। ਪਰ ਭਗਦੜ ਤੋਂ ਬਾਅਦ ਦੀਆਂ ਤਸਵੀਰਾਂ ਉਥੇ ਦਾ ਭਿਆਨਕ ਮਾਹੌਲ ਬਿਆਨ ਕਰ ਰਹੀਆਂ ਹਨ। ਮੁੱਖ ਯੋਗੀ ਅਦਿੱਤਿਆਨਾਥ ਨੇ ਦੱਸਿਆ ਕਿ ਮੌਜੂਦਾ ਹਾਲਾਤ ਕੰਟਰੋਲ ਵਿੱਚ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਦੜ ਦੀ ਸਥਿਤੀ ਨੂੰ ਲੈ ਕੇ ਸੀਐੱਮ ਯੋਗੀ ਨਾਲ ਗੱਲ ਕੀਤੀ ਅਤੇ ਮਾਮਲੇ ਦੀ ਜਾਣਕਾਰੀ ਲਈ। ਪੀਐਮ ਮੋਦੀ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਸ਼ਰਧਾਲੂਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਵੀ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਯਾਗਰਾਜ ਮਹਾਕੁੰਭ ‘ਚ ਜੋ ਹਾਦਸਾ ਹੋਇਆ ਹੈ, ਉਹ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਸ਼ਰਧਾਲੂਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਜਿਨ੍ਹਾਂ ਨੇ ਇਸ ਵਿੱਚ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਹਨ।
ਸੰਗਮ ਕੰਢਿਆਂ ‘ਤੇ ਭਗਦੜ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਅਖਾੜਿਆਂ ਨੂੰ ਜਲੂਸ ਨਾ ਕੱਢਣ ਦੀ ਅਪੀਲ ਕੀਤੀ ਹੈ। ਇਸ ਕਾਰਨ 13 ਅਖਾੜਿਆਂ ਨੇ ਮੌਨੀ ਅਮਾਵਸਿਆ ‘ਤੇ ਅੰਮ੍ਰਿਤ ਸੰਚਾਰ ਮੁਲਤਵੀ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਰਵਿੰਦਰ ਪੁਰੀ ਨੇ ਦੱਸਿਆ ਕਿ ਮਹਾਕੁੰਭ ‘ਚ ਭਗਦੜ ਤੋਂ ਬਾਅਦ ਅਖਾੜਿਆਂ ਨੇ ਮੌਨੀ ਅਮਾਵਸਿਆ ਦਾ ‘ਅੰਮ੍ਰਿਤ ਸੰਨ’ ਰੱਦ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹੁਣ ਸਾਰੇ ਅਖਾੜੇ 3 ਫਰਵਰੀ ਬਸੰਤ ਪੰਚਮੀ ਨੂੰ ਇਸ਼ਨਾਨ ਕਰਨਗੇ। ਮੌਨੀ ਅਮਾਵਸਿਆ ਮਹਾਕੁੰਭ ਦਾ ਦੂਜਾ ਸ਼ਾਹੀ ਇਸ਼ਨਾਨ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਮਹਾਂ ਕੁੰਭ ਦੀਆਂ ਹੋਰ ਪ੍ਰਮੁੱਖ ਇਸ਼ਨਾਨ ਤਾਰੀਖਾਂ ਵਿੱਚ 3 ਫਰਵਰੀ (ਬਸੰਤ ਪੰਚਮੀ ਤੀਸਰਾ ਸ਼ਾਹੀ ਸੰਨ), 12 ਫਰਵਰੀ (ਮਾਘੀ ਪੂਰਨਿਮਾ), ਅਤੇ 26 ਫਰਵਰੀ (ਮਹਾ ਸ਼ਿਵਰਾਤਰੀ) ਸ਼ਾਮਲ ਹਨ।