ਲਾਸ ਏਂਜਲਸ : ਆਪਣਾ ਪੰਜਾਬ ਮੀਡੀਆ : ਲਾਸ ਏਂਜਲਸ ਸਿਟੀ ਫਾਇਰ ਚੀਫ਼ ਕ੍ਰਿਸਟਿਨ ਕਰੌਲੀ ਨੇ ਮੀਡੀਆ ਅਦਾਰਿਆਂ ਨਾਲ ਗੱਲਬਾਤ ਦੌਰਾਨ ਕਿਹਾ, “ਜਾਨਲੇਵਾ, ਵਿਨਾਸ਼ਕਾਰੀ ਅਤੇ ਤੇਜ਼ ਹਵਾਵਾਂ ਪਹਿਲਾਂ ਹੀ ਚੱਲ ਰਹੀਆਂ ਹਨ।” ਦੱਖਣੀ ਕੈਲੀਫੋਰਨੀਆ ਦਾ ਬਹੁਤ ਸਾਰਾ ਹਿੱਸਾ ਅੱਗ ਤੋਂ ਪ੍ਰਭਾਵਿਤ ਹੈ। ਸੈਨ ਡਿਏਗੋ ਤੋਂ ਲੈ ਕੇ ਲਾਸ ਏਂਜਲਸ ਤੱਕ 482 ਕਿਲੋਮੀਟਰ ਦੇ ਖੇਤਰ ਵਿੱਚ ਵਰਕਰ ਹਾਈ ਅਲਰਟ `ਤੇ ਹਨ। ਭਵਿੱਖਬਾਣੀ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਵੱਡਾ ਖ਼ਤਰਾ ਲਾਸ ਏਂਜਲਸ ਦੇ ਉੱਤਰ ਵਿੱਚ ਅੰਦਰੂਨੀ ਇਲਾਕਿਆਂ ਲਈ ਸੀ, ਜਿਸ ਵਿੱਚ ਸੰਘਣੀ ਆਬਾਦੀ ਵਾਲੇ ਥਾਊਜ਼ੈਂਡ ਓਕਸ, ਨੌਰਥਰਿਜ ਅਤੇ ਸਿਮੀ ਵੈਲੀ ਸ਼ਾਮਲ ਹਨ, ਜਿੱਥੇ 300,000 ਤੋਂ ਵੱਧ ਲੋਕ ਰਹਿੰਦੇ ਹਨ। ਸਥਾਨਕ ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੁਚੇਤ ਰਹਿਣ, ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਬਾਹਰੀ ਵਾਤਾਵਰਣ ਅਤੇ ਅਸਮਾਨ `ਤੇ ਨਜ਼ਰ ਰੱਖਣ ਅਤੇ ਸੂਚਨਾ ਮਿਲਦੇ ਹੀ ਜਗ੍ਹਾ ਖਾਲੀ ਕਰਨ ਲਈ ਤਿਆਰ ਰਹਿਣ।