ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਹਿੰਸਾ ਪ੍ਰਭਾਵਿਤ ਮਨੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਵਾਰ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਉਨ੍ਹਾਂ ਕੋਲ ਦੁਨੀਆ ਭਰ ਵਿੱਚ ਜਾਣ ਲਈ ਸਮਾਂ ਅਤੇ ਊਰਜਾ ਹੈ ਪਰ ਉਨ੍ਹਾਂ ਉੱਤਰ-ਪੂਰਬੀ ਰਾਜ ਦੇ ਲੋਕਾਂ ਕੋਲ ਜਾਣਾ ਜ਼ਰੂਰੀ ਨਹੀਂ ਸਮਝਿਆ। ਕਾਂਗਰਸ ਨੇ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨੂੰ ਕਰਾਰੇ ਹੱਥੀਂ ਲਿਆ। ਕਾਂਗਰਸ ਨੇ ਪਿਛਲੇ ਸਾਲ 14 ਜਨਵਰੀ ਨੂੰ ਮਨੀਪੁਰ ਤੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਹ ਯਾਤਰਾ ਸ਼ੁਰੂ ਕੀਤੀ ਸੀ।
ਰਾਹੁਲ ਨੇ 6700 ਕਿਲੋਮੀਟਰ ਲੰਮੀ ਇਸ ਯਾਤਰਾ ਬਾਰੇ ਐਕਸ ’ਤੇ ਕਿਹਾ, ‘ਮਨੀਪੁਰ ਤੋਂ ਮੁੰਬਈ ਤੱਕ ਅਸੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਦੇਖੀ, ਹਰ ਵਰਗ ਦਾ ਦੁੱਖ ਸਮਝਿਆ ਅਤੇ ਸਮਾਜਿਕ, ਆਰਥਿਕ ਤੇ ਸਿਆਸੀ ਵਿਤਕਰੇ ਨੂੰ ਮਹਿਸੂਸ ਕੀਤਾ। ਅਸੀਂ ਨਿਆਂ ਦੇ ਟੀਚੇ ਨਾਲ ਇਸ ਦੀ ਸ਼ੁਰੂਆਤ ਕੀਤੀ। ਇਸ ਨਾਲ ਤਬਦੀਲੀ ਆਈ, ਭਾਰਤ ਜਾਗਿਆ ਅਤੇ ਅਸੀਂ ਆਪਣੇ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਲਈ ਲੜੇ। ਲੜਾਈ ਲੰਮੀ ਹੈ ਪਰ ਇਰਾਦਾ ਦ੍ਰਿੜ੍ਹ ਹੈ।’
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਕਾਂਗਰਸ ਨੇ ਮਨੀਪੁਰ ਤੋਂ ਭਾਰਤ ਜੋੜੋ ਨਿਆਏ ਯਾਤਰਾ ਸ਼ੁਰੂ ਕੀਤੀ ਸੀ। ਇਸ ਯਾਤਰਾ ਨੇ 15 ਰਾਜਾਂ ’ਚੋਂ ਲੰਘਦਿਆਂ 6,600 ਕਿਲੋਮੀਟਰ ਦੀ ਦੂਰੀ ਤੈਅ