ਰੇਲਵੇ ਸਟੇਸ਼ਨਾਂ ਤੋਂ ਫੜੀਆਂ ਯੂਪੀ ਬਿਹਾਰ ਦੀਆਂ ਰੇਲ ਗੱਡੀਆਂ
ਲੁਧਿਆਣਾ : ਆਪਣਾ ਪੰਜਾਬ ਮੀਡੀਆ : ਭਾਰਤ ਪਾਕਿਸਤਾਨ ਵਿਚਕਾਰ ਵੱਧਦੇ ਤਣਾਅ ਨੂੰ ਵੇਖਦਿਆਂ ਲੁਧਿਆਣਾ ਦੇ ਪ੍ਰਵਾਸੀ ਮਜ਼ਦੂਰਾਂ ਨੇ ਵਾਪਸੀ ਲਈ ਯੂਪੀ-ਬਿਹਾਰ ਨੂੰ ਚਾਲੇ ਪਾ ਲਏ ਹਨ। ਲੁਧਿਆਣਾ ਰੇਲਵੇ ਸਟੇਸ਼ਨ ਤੇ ਯੂਪੀ ਬਿਹਾਰ ਜਾਣ ਵਾਲੇ ਯਾਤਰੀਆਂ ਦਾ ਇੱਕਠ ਵੇਖਿਆ ਜਾ ਰਿਹਾ ਹੈ। ਪ੍ਰਵਾਸੀ ਯਾਤਰੀਆਂ ਦਾ ਕਹਿਣਾ ਵੱਧਦੇ ਤਨਾਅ ਅਤੇ ਡਰ ਦੇ ਮਾਹੌਲ ਨੂੰ ਦੇਖਦੇ ਹੋਏ ਵਾਪਸ ਜਾ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੱਧਦੇ ਤਣਾਅ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਵੱਸ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਵੀ ਦਹਿਸ਼ਤ ਵੇਖਣ ਨੂੰ ਮਿਲ ਰਹੀ ਹੈ।ਹਰ ਕੋਈ ਸਖਸ਼ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਤਾਂ ਕਿ ਉਹ ਆਪਣੀ ਟ੍ਰੇਨ ਦੇ ਜ਼ਰੀਏ ਆਪਣੇ ਘਰ ਵਾਲਿਆਂ ਤੱਕ ਪਹੁੰਚ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਲਗਾਤਾਰ ਪੰਜਾਬ ਦੇ ਬਾਰਡਰ ਏਰੀਏ ਇਲਾਕੇ ਦੇ ਵਿੱਚ ਲਗਾਤਾਰ ਫਾਇਰਿੰਗ ਅਤੇ ਰੋਕਟ ਲਾਂਚਰ ਅਤੇ ਡਰੋਨ ਡਿੱਗ ਰਹੇ ਹਨ ਉਸ ਦੇ ਨਾਲ ਉਹਨਾਂ ਨੂੰ ਡਰ ਲੱਗ ਰਿਹਾ ਹੈ ਹੈ। ਜਿਸ ਕਰਕੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ।