ਲੁਧਿਆਣਾ, 3 ਜਨਵਰੀ ()- ਮਾਲਵਾ ਸੱਭਿਆਚਾਰਕ ਮੰਚ ਦੇ ਪ੍ਰਬੰਧਾਂ ਸਬੰਧੀ ਅਹਿਮ ਮੀਟਿੰਗ 5 ਜਨਵਰੀ 12 ਵਜੇ ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਦੇ ਫਾਰਮ (ਦਫਤਰ) ਝਾਂਡੇ ਰੋਡ ਵਿਖੇ ਹੋਵੇਗੀ ਜਿਸ ਵਿਚ 11 ਜਨਵਰੀ ਨੂੰ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਕਰਵਾਏ ਜਾ ਰਹੇ ਲੋਹੜੀ ਮੇਲੇ ਦੇ ਪ੍ਰਬੰਧਾਂ ਸਬੰਧੀ ਵਿਚਾਰਾਂ ਹੋਣਗੀਆਂ। ਇਹ ਜਾਣਕਾਰੀ ਮੇਲੇ ਦੇ ਪ੍ਰੈੱਸ ਸਕੱਤਰ ਸਨੀ ਸੇਠੀ ਨੇ ਸਾਂਝੀ ਕੀਤੀ।