ਖੇਤੀਬਾੜੀ ਇੱਕ ਸਤਿਕਾਰਤ,ਉਤਮ ਤੇ ਮਿਆਰੀ ਧੰਦਾ ਹੈ ਇਸ ਨੂੰ ਸਫਲ ਕਰਨ ਵਿੱਚ ਖੇਤੀਬਾੜੀ ਵਿਭਾਗ ਤੇ ਕਿਸਾਨਾਂ ਦੀ ਆਪਸੀ ਗੱਲਬਾਤ ਤੇ ਵਿਚਾਰ ਚਰਚਾ ਬਹੁਤ ਜ਼ਰੂਰੀ ਹੈ ਇਸੇ ਮਕਸਦ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਸ਼ਹਿਬਾਜ਼ ਸਿੰਘ ਚੀਮਾਂ ਅਤੇ ਉਸਦੀ ਟੀਮ ਵੱਲੋਂ ਪਿੰਡ ਮਚਰਾਏ ਦੇ ਸਰਪੰਚ ਸ੍ਰ ਲਾਜਵੰਤ ਸਿੰਘ ਲਾਟੀ,ਦੇ ਉਦਮ ਸਦਕਾ ਖੇਤੀਬਾੜੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦਾ ਮੁੱਖ ਮਕਸਦ ਖੇਤੀਬਾੜੀ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਣਾ ਅਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁੱਹਈਆ ਕਰਵਾਉਣਾ ਹੈ
ਡਾਕਟਰ ਬਲਵਿੰਦਰ ਕੌਰ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਮਿੱਟੀ ਦੀ ਗੁਣਵੱਤਾ ਤੇ ਪਰਖ਼ ਬਾਰੇ ਜਾਣਕਾਰੀ ਦਿੱਤੀ ਤੇ ਨਾਲ਼ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਦੱਸਿਆ ਡਾਕਟਰ ਸ਼ਹਿਬਾਜ਼ ਸਿੰਘ ਚੀਮਾਂ ਕਿਸਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਹੈ ਕਿ ਕਿਸਾਨ ਵਪਾਰਕ ਸੋਚ ਅਪਣਾਉਂਦੇ ਹੋਏ ਆਪਣੇ ਉਤਪਾਦਾਂ ਦਾ ਮੰਡੀਕਰਨ ਆਪਣੇ ਹੱਥੀਂ ਲੈ ਕੇ ਕਿਸਾਨ ਹੱਟਾਂ ਰਾਹੀਂ ਆਪਣੀ ਫਸਲ ਵੇਚਣ ਅਤੇ ਮੁਨਾਫ਼ਾ ਕਮਾਉਣ ਇਸ ਤਰ੍ਹਾਂ ਕਰਨ ਨਾਲ ਉਚ ਕੁਆਲਟੀ ਦੇ ਉਤਪਾਦ ਸਹੀ ਰੇਟ ਤੇ ਲੋਕਾਂ ਤੱਕ ਪਹੁੰਚ ਸਕਦੇ ਹਨ.