ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਨੇ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਲਾਸ ਏਂਜਲਸ ਕਾਉਂਟੀ ਫਾਇਰ ਚੀਫ ਐਂਥਨੀ ਮੈਰੋਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਵਾਵਾਂ 112 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲਦੀਆਂ ਹਨ, ਤਾਂ “ਅੱਗ ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਸੰਕਟ ਕਾਰਨ ਹਾਲੀਵੁੱਡ ਵਿੱਚ ਕਈ ਪੁਰਸਕਾਰ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਹਨ। `ਆਸਕਰ ਲਈ ਨਾਮਜ਼ਦਗੀਆਂ ਦੋ ਵਾਰ ਮੁਲਤਵੀ ਕੀਤੀਆਂ ਗਈਆਂ ਹਨ ਅਤੇ ਕੁਝ ਸੰਸਥਾਵਾਂ ਨੇ ਸੰਭਾਵਿਤ ਤਾਰੀਖ ਦਾ ਐਲਾਨ ਕੀਤੇ ਬਿਨਾਂ ਆਪਣੇ ਪੁਰਸਕਾਰ ਸਮਾਰੋਹ ਵੀ ਮੁਲਤਵੀ ਕਰ ਦਿੱਤੇ ਹਨ।