ਆਪਣਾ ਪੰਜਾਬ ਮੀਡੀਆ : Nepal ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਅੱਜ 32ਵੀਂ ਵਾਰ ਮਾਊਂਟ ਐਵਰੈਸਟ ਸਰ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ ਸਭ ਤੋਂ ਵੱਧ ਵਾਰ ਇਸ ਚੋਟੀ ’ਤੇ ਚੜ੍ਹਨ ਦਾ ਆਪਣਾ ਹੀ ਸੰਸਾਰ ਰਿਕਾਰਡ ਤੋੜਿਆ ਹੈ। ਸੈਰ-ਸਪਾਟਾ ਵਿਭਾਗ ਅਨੁਸਾਰ 56 ਸਾਲਾ ਕਾਮੀ ਰੀਤਾ ਸਵੇਰੇ 10.12 ਵਜੇ 8,849 ਮੀਟਰ ਉੱਚੀ ਚੋਟੀ ’ਤੇ ਪਹੁੰਚਿਆ। ਬੇਸ ਕੈਂਪ ਸਥਿਤ ਫੀਲਡ ਦਫ਼ਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਉਸ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ‘ਮਾਊਂਟੇਨ ਕੁਈਨ’ ਵਜੋਂ ਜਾਣੀ ਜਾਂਦੀ ਨੇਪਾਲ ਦੀ ਲਾਕਪਾ ਸ਼ੇਰਪਾ ਨੇ ਵੀ ਅੱਜ ਸਵੇਰੇ 11ਵੀਂ ਵਾਰ ਐਵਰੈਸਟ ਫ਼ਤਹਿ ਕਰ ਕੇ ਮਹਿਲਾ ਵਰਗ ਵਿੱਚ ਆਪਣੇ ਵਿਸ਼ਵ ਰਿਕਾਰਡ ਵਿੱਚ ਸੁਧਾਰ ਕੀਤਾ ਹੈ।

