ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੋਸ਼ ਲਾਇਆ ਹੈ ਕਿ ਜੋਅ ਬਿਡੇਨ ਸੱਤਾ ਤਬਦੀਲੀ ਵਿੱਚ ਮੁਸ਼ਕਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਬਿਡੇਨ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਹਫ਼ਤਿਆਂ ’ਚ ਜਲਵਾਯੂ ਅਤੇ ਹੋਰ ਸਰਕਾਰੀ ਮਸਲਿਆਂ ’ਤੇ ਜਾਰੀ ਹੁਕਮਾਂ ਦਾ ਹਵਾਲਾ ਦਿੱਤਾ।ਟਰੰਪ ਨੇ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਇਹ ਸਾਰੇ ਹੁਕਮ ਛੇਤੀ ਵਾਪਸ ਲੈ ਲਏ ਜਾਣਗੇ ਅਤੇ ਅਮਰੀਕਾ ਤਾਕਤ ਅਤੇ ਸਮਝ ਵਾਲਾ ਮੁਲਕ ਬਣ ਜਾਵੇਗਾ।