ਖੰਨਾ : ਆਪਣਾ ਪੰਜਾਬ ਮੀਡੀਆ : ਅਮਰੀਕਾ ’ਚੋਂ ਕੱਢੇ ਪੰਜਾਬੀਆਂ ਵਿਚੋਂ ਇਕ ਨੌਜਵਾਨ ਜਸਵਿੰਦਰ ਸਿੰਘ (30) ਖੰਨਾ ਨੇੜਲੇ ਪਿੰਡ ਕਾਹਨਪੁਰਾ ਦਾ ਰਹਿਣ ਵਾਲਾ ਹੈ। ਇਸ ਦੇ ਘਰ ਮੁੜਨ ਦੀ ਖ਼ਬਰ ਸੁਣਨ ਉਪਰੰਤ ਪਰਿਵਾਰ ਮਾਯੂਸ ਹੈ। ਇਸ ਨੌਜਵਾਨ ਨੇ ਹਾਲੇ ਤਾਂ ਆਪਣੀ ਵਿਦੇਸ਼ੀ ਕਮਾਈ ਵਿਚੋਂ ਪੈਸਾ ਵੀ ਘਰ ਨਹੀਂ ਭੇਜਿਆ ਸੀ ਕਿ ਉਸ ਨੂੰ ਉਸੇ ਪੈਰ ਵਾਪਸ ਮੁੜਨਾ ਪੈ ਗਿਆ। ਜਸਵਿੰਦਰ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਕਿ ਦਸਹਿਰੇ ਤੋਂ ਚਾਰ ਦਿਨਾਂ ਬਾਅਦ ਉਸ ਦਾ ਛੋਟਾ ਪੁੱਤਰ ਜਸਵਿੰਦਰ ਸਿੰਘ ਘਰ ਤੋਂ ਵਿਦੇਸ਼ ਗਿਆ ਸੀ ਅਤੇ 15 ਜਨਵਰੀ ਨੂੰ ਅਮਰੀਕਾ ਦੀ ਸਰਹੱਦ ਪਾਰ ਕੀਤੀ ਸੀ। ਪਰਿਵਾਰ ਨੇ ਜਸਵਿੰਦਰ ਨੂੰ ਅਮਰੀਕਾ ਭੇਜਣ ਲਈ 50 ਲੱਖ ਰੁਪਏ ਦਾ ਕਰਜ਼ਾ ਲਿਆ ਸੀ।