ਜੰਗ ਪ੍ਰਭਾਵਿਤ ਖੇਤਰ ਦੇ ਇੱਕਮਾਤਰ ਕੈਂਸਰ ਹਸਪਾਤਲ ਨੂੰ ਕੀਤਾ ਨਸ਼ਟ
ਬੈਰੂਤ/ਯੈਰੂਸ਼ਲਮ : ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਨੇ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਦਾਗੇ ਰਾਕੇਟਾਂ ਦੇ ਜਵਾਬ ਵਿੱਚ ਲਿਬਨਾਨ ’ਤੇ ਹਮਲਾ ਕਰ ਦਿੱਤਾ। ਇਹ ਜੰਗਬੰਦੀ ਦੇ ਬਾਅਦ ਤੋਂ ਸਭ ਤੋਂ ਖ਼ਤਰਨਾਕ ਗੋਲੀਬਾਰੀ ਸੀ। ਇਸ ਤੋਂ ਪਹਿਲਾਂ ਦਸੰਬਰ ਦੇ ਬਾਅਦ ਤੋਂ ਦੂਜੀ ਵਾਰ ਲਿਬਨਾਨ ਵੱਲੋਂ ਰਾਕੇਟ ਦਾਗੇ ਗਏ ਸਨ, ਜਿਸ ਕਰ ਕੇ ਇਸ ਗੱਲ ਨੂੰ ਲੈ ਕੇ ਚਿੰਤਾ ਵਧ ਗਈ ਸੀ ਕਿ ਲਿਬਨਾਨ ਅਤਿਵਾਦੀ ਸਮੂਹ ਹਿਜ਼ਬੁੱਲ੍ਹਾ ਦੇ ਨਾਲ ਜੰਗਬੰਦੀ ’ਤੇ ਕਾਇਮ ਰਹੇਗਾ ਜਾਂ ਨਹੀਂ।
ਉੱਧਰ ਇਜ਼ਰਾਇਲੀ ਫੌਜ ਗਾਜ਼ਾ ਪੱਟੀ ਵਿੱਚ ਹੋਰ ਅੰਦਰ ਤੱਕ ਦਾਖ਼ਲ ਹੋ ਗਈ ਅਤੇ ਉਸ ਨੇ ਜੰਗ ਪ੍ਰਭਾਵਿਤ ਖੇਤਰ ਦੇ ਇਕੋ-ਇਕ ਕੈਂਸਰ ਹਸਪਤਾਲ ਨੂੰ ਵੀ ਨਸ਼ਟ ਕਰ ਦਿੱਤਾ ਹੈ।ਇਜ਼ਰਾਇਲੀ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਹਮਾਸ ਉਸ ਦੇ ਬਾਕੀ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ, ਉਦੋਂ ਤੱਕ ਇਜ਼ਰਾਈਲ ਵਧੇਰੇ ਖੇਤਰ ’ਤੇ ਕਬਜ਼ਾ ਕਰਦਾ ਰਹੇਗਾ। ਇਹ ਹਸਪਤਾਲ ਗਾਜ਼ਾ ਨੂੰ ਵੰਡਣ ਵਾਲੇ ਨੇਤਜ਼ਾਰਿਮ ਲਾਂਘੇ ’ਚ ਸਥਿਤ ਹੈ। ਹਮਾਸ ਦੇ ਨਾਲ ਜੰਗਬੰਦੀ ਤੋੜਨ ਤੋਂ ਕਝ ਹੀ ਸਮੇਂ ਬਾਅਦ ਇਸ ਹਫ਼ਤੇ ਇਜ਼ਰਾਈਲ ਨੇ ਖੇਤਰ ਨੂੰ ਮੁੜ ਤੋਂ ਆਪਣੇ ਕੰਟਰੋਲ ਵਿੱਚ ਲੈ ਲਿਆ।