ਇਜ਼ਰਾਈਲ : ਆਪਣਾ ਪੰਜਾਬ ਮੀਡੀਆ : ਹਮਾਸ ਵੱਲੋਂ ਤਿੰਨ ਇਜ਼ਰਾਇਲੀ ਬੰਦੀ ਨੂੰ ਛੱਡੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਵੀ ਫਲਸਤੀਨੀ ਕੈਦੀਆਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕੁਝ ਦਰਜਨ ਫਲਸਤੀਨੀ ਕੈਦੀਆਂ ਨੂੰ ਲੈ ਕੇ ਆਈ ਬੱਸ ਨੂੰ ਮੀਟਿੰਗ ਵਾਲੀ ਥਾਂ ਵੱਲ ਵਧਦੇ ਹੋਏ ਦੇਖਿਆ ਗਿਆ, ਜਿੱਥੇ ਕਿ ਫਲਸਤੀਨੀ ਕੈਦੀਆਂ ਦੇ ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਇੰਤਜ਼ਾਰ ਕਰ ਰਹੇ ਸਨ। ਦੋਵੇਂ ਪਾਸਿਓਂ ਇਕ-ਦੂਜੇ ਦੇ ਬੰਦੀ ਛੱਡਣ ਦਾ ਇਹ ਅਮਲ ਜੰਗਬੰਦੀ ਦੇ ਸਮਝੌਤੇ ਤੋਂ ਬਾਅਦ ਸ਼ੁਰੂ ਹੋਇਆ ਹੈ।