ਸੰਯੁਕਤ ਰਾਸ਼ਟਰ : ਆਪਣਾ ਪੰਜਾਬ ਮੀਡੀਆ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਭਾਰਤ ’ਚ ਵੱਡੇ ਪੱਧਰ ’ਤੇ ਹਮਲੇ ਕਰਨ ’ਚ ਨਾਕਾਮ ਰਹੀ ਪਰ ਇਸ ਦੇ ਆਕਿਆਂ ਨੇ ਦੇਸ਼ ’ਚ ਆਪਣੇ ਹਮਾਇਤੀਆਂ ਰਾਹੀਂ ਭੜਕਾਊ ਗਤੀਵਿਧੀਆਂ ਜਾਰੀ ਰੱਖੀਆਂ ਹਨ। ਇਸਲਾਮਿਕ ਸਟੇਟ, ਅਲ-ਕਾਇਦਾ ਅਤੇ ਸਹਾਇਕ ਜਥੇਬੰਦੀਆਂ ’ਤੇ ਪਾਬੰਦੀਆਂ ਲਾਉਣ ਵਾਲੀ ਨਿਗਰਾਨ ਟੀਮ ਦੀ 35ਵੀਂ ਰਿਪੋਰਟ ਮੁਤਾਬਕ ਦਹਿਸ਼ਤੀ ਗੁੱਟ ਅਤੇ ਉਸ ਨਾਲ ਸਬੰਧਤ ਜਥੇਬੰਦੀਆਂ ਅਤਿਵਾਦ ਵਿਰੋਧੀ ਦਬਾਅ ਹੇਠ ਰਹੀਆਂ। ਰਿਪੋਰਟ ’ਚ ਕਿਹਾ ਗਿਆ ਕਿ ਇਸਲਾਮਿਕ ਸਟੇਟ ਪੱਖੀ ਅਲ-ਜੌਹਰ ਮੀਡੀਆ ਨੇ ਆਪਣੇ ਪ੍ਰਕਾਸ਼ਨ ਸੇਰਾਤ ਉਲ-ਹੱਕ ਰਾਹੀਂ ਭਾਰਤ ਵਿਰੋਧੀ ਪ੍ਰਚਾਰ ਫੈਲਾਉਣਾ ਜਾਰੀ ਰੱਖਿਆ।