West Asia Conflict: ਇਰਾਨ ਖ਼ਿਲਾਫ਼ ਜੰਗ ਲਗਪਗ ਮੁਕੰਮਲ ਹੋਣ ਵਾਲੀ: ਟਰੰਪ; ਤੇਲ ਦੀਆਂ ਕੀਮਤਾਂ ਵਿੱਚ 11 ਫੀਸਦੀ ਤਕ ਦੀ ਗਿਰਾਵਟ

News Online
1 Min Read

ਆਪਣਾ ਪੰਜਾਬ ਮੀਡੀਆ : ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਜੰਗ ਜਲਦੀ ਖ਼ਤਮ ਹੋਣ ਦੇ ਸੰਕੇਤਾਂ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਕਰੀਬ 11 ਫੀਸਦੀ ਤੱਕ ਘਟ ਗਈਆਂ। ਇਸ ਤੋਂ ਪਹਿਲਾਂ ਕੀਮਤਾਂ 119 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇ ਇਰਾਨ ਨੇ ਹੋਰਮੁਜ਼ ਜਲਡਮਰੂ ਰਾਹੀਂ ਤੇਲ ਸਪਲਾਈ ਰੋਕੀ ਤਾਂ ਅਮਰੀਕਾ 20 ਗੁਣਾ ਤਾਕਤ ਨਾਲ ਜਵਾਬ ਦੇਵੇਗਾ। ਇਰਾਨੀ ਨੇਤਾ ਅਲੀ ਲਾਰੀਜਾਨੀ ਨੇ ਧਮਕੀ ਦਾ ਕੜਾ ਜਵਾਬ ਦਿੰਦਿਆਂ ਕਿਹਾ ਕਿ ਇਰਾਨ ਅਜਿਹੀਆਂ ਚੇਤਾਵਨੀਆਂ ਤੋਂ ਨਹੀਂ ਡਰਦਾ। ਇਸ ਦੌਰਾਨ ਇਰਾਨ ਨੇ ਆਇਤੁੱਲਾ ਮੁਜਤਬਾ ਖ਼ਮੇਨੇਈ ਨੂੰ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ, ਜਦਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਨਾਲ ਗੱਲ ਕਰਕੇ ਸੰਕਟ ਦੇ ਕੂਟਨੀਤਕ ਹੱਲ ਦੀ ਗੱਲ ਕੀਤੀ ਹੈ।

Share This Article
Leave a Comment

Leave a Reply