ਇਰਾਨ  ’ਚ ਜੰਗ 60 ਦਿਨਾਂ ਦੀ ਮੋਹਲਤ ਤੋਂ ਪਹਿਲਾਂ ਖ਼ਤਮ: ਟਰੰਪ ਪ੍ਰਸ਼ਾਸ਼ਨ

News Online
2 Min Read

ਆਪਣਾ ਪੰਜਾਬ ਮੀਡੀਆ : ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਅਪਰੈਲ ਦੇ ਸ਼ੁਰੂ ਵਿੱਚ ਅਮਲ ’ਚ ਆਈ ਜੰਗਬੰਦੀ ਕਰ ਕੇ ਇਰਾਨ ਵਿੱਚ ਜੰਗ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ। ਇਹ ਜੰਗ ਸਬੰਧੀ ਅਜਿਹੀ ਵਿਆਖਿਆ ਹੈ ਜਿਸ ਨਾਲ ਵ੍ਹਾਈਟ ਹਾਊਸ ਨੂੰ ਅਮਰੀਕੀ ਸੰਸਦ (ਕਾਂਗਰਸ) ਤੋਂ ਇਸ ਬਾਰੇ ਹਰੀ ਝੰਡੀ ਲੈਣ ਦੀ ਲੋੜ ਨਹੀਂ ਪਏਗੀ।

ਟਰੰਪ ਪ੍ਰਸ਼ਾਸਨ ਦਾ ਇਹ ਬਿਆਨ ਰੱਖਿਆ ਮੰਤਰੀ ਪੀਟ ਹੈਗਸੇਥ ਦੇ ਉਸ ਤਰਕ ਨੂੰ ਅੱਗੇ ਵਧਾਉਂਦਾ ਹੈ, ਜੋ ਉਨ੍ਹਾਂ ਵੀਰਵਾਰ ਨੂੰ ਸੰਸਦੀ ਕਮੇਟੀ ਅੱਗੇ ਆਪਣੀ ਗਵਾਹੀ ਮੌਕੇ ਪੇਸ਼ ਕੀਤਾ ਸੀ। ਹੈਗਸੇਥ ਨੇ ਕਿਹਾ ਸੀ ਕਿ ਜੰਗਬੰਦੀ ਨੇ ਇਰਾਨ ਖਿਲਾਫ਼ ਜੰਗ ਨੂੰ ਅਮਲੀ ਰੂਪ ਵਿੱਚ ਰੋਕ ਦਿੱਤਾ ਹੈ। ਇਸੇ ਤਰਕ ਦੇ ਆਧਾਰ ਉੱਤੇ ਪ੍ਰਸ਼ਾਸਨ ਨੇ ਅਜੇ ਤੱਕ 1973 ਦੇ ਇਕ ਕਾਨੂੰਨ ਤਹਿਤ ਉਸ ਲਾਜ਼ਮੀ ਸ਼ਰਤ ਨੂੰ ਪੂਰਾ ਨਹੀਂ ਕੀਤਾ, ਜਿਸ ਤਹਿਤ 60 ਦਿਨਾਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀ ਫ਼ੌਜੀ ਕਾਰਵਾਈ ਲਈ ਕਾਂਗਰਸ ਤੋਂ ਰਸਮੀ ਮਨਜ਼ੂਰੀ ਲੈਣਾ ਲਾਜ਼ਮੀ ਹੁੰਦਾ ਹੈ।

ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਉਸ ਕਾਨੂੰਨ ਦੇ ਉਦੇਸ਼ਾਂ ਲਈ ‘ਸ਼ਨਿੱਚਰਵਾਰ 28 ਫਰਵਰੀ ਨੂੰ ਸ਼ੁਰੂ ਹੋਈ ਦੁਸ਼ਮਣੀ ਖ਼ਤਮ ਹੋ ਗਈ ਹੈ।’’ ਅਧਿਕਾਰੀ ਨੇ ਕਿਹਾ ਕਿ 7 ਅਪਰੈਲ ਨੂੰ ਸ਼ੁਰੂ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ ਤੋਂ ਬਾਅਦ ਅਮਰੀਕੀ ਫ਼ੌਜ ਅਤੇ ਇਰਾਨ ਦਰਮਿਆਨ ਗੋਲੀਬਾਰੀ ਨਹੀਂ ਹੋਈ।

ਇਸ ਦੌਰਾਨ ਟਰੰਪ ਨੇ ਕਿਹਾ ਕਿ ਇਰਾਨ ਥੰਮ੍ਹ ਚੁੱਕੀ ਜੰਗ ਨੂੰ ਖ਼ਤਮ ਕਰਨ ਲਈ ਸਮਝੌਤੇ ਵਾਸਤੇ ਤਰਲੋ ਮੱਛੀ ਹੋ ਰਿਹਾ ਹੈ। ਅਮਰੀਕੀ ਸਦਰ ਨੇ ਹਵਾਈ ਹਮਲੇ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਵੀਰਵਾਰ ਨੂੰ ਆਪਣੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ (ਹਵਾਈ ਹਮਲਿਆਂ) ਦੀ ਲੋੜ ਹੈ।

Share This Article
Leave a Comment

Leave a Reply