ਇਰਾਨ ਵਿੱਚ ਸਿਆਸੀ ਟਕਰਾਅ ਤੇਜ਼, ਅੰਦਰੂਨੀ ਖਿੱਚੋਤਾਣ ਨੇ ਵਧਾਇਆ ਸੰਕਟ

News Online
2 Min Read

ਆਪਣਾ ਪੰਜਾਬ ਮੀਡੀਆ : ਇਰਾਨ ਵਿੱਚ ਅਮਰੀਕਾ ਨਾਲ ਵਧਦੇ ਤਣਾਅ ਦੇ ਦਰਮਿਆਨ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਂ ਅਤੇ ਸੰਸਦ ਸਪੀਕਰ ਮੁਹੰਮਦ ਬਾਘਰ ਘਲੀਬਫ ਵਿਚਕਾਰ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੂੰ ਲੈ ਕੇ ਵਿਰੋਧ ਸਾਹਮਣੇ ਆ ਰਿਹਾ ਹੈ। ਰਿਪੋਰਟਾਂ ਮੁਤਾਬਕ, ਦੋਵੇਂ ਆਗੂਆਂ ਨੂੰ ਇਤਰਾਜ਼ ਹੈ ਕਿ ਅਰਾਘਚੀ ਵਿਦੇਸ਼ ਨੀਤੀ ਦੇ ਮਾਮਲਿਆਂ ਵਿੱਚ ਰਾਸ਼ਟਰਪਤੀ ਦਫ਼ਤਰ ਨੂੰ ਪਾਸੇ ਰੱਖ ਕੇ ਸਿੱਧਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੌਰਪਸ (ਆਈਆਰਜੀਸੀ) ਨਾਲ ਸਹਿਯੋਗ ਕਰ ਰਹੇ ਹਨ।

ਇਹ ਵੀ ਦੋਸ਼ ਹੈ ਕਿ ਉਹ ਫੌਜੀ ਅਧਿਕਾਰੀਆਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਇਸ ਕਾਰਨ ਰਾਸ਼ਟਰਪਤੀ ਪੇਜ਼ੇਸ਼ਕਿਆਨ ਦੀ ਨਾਰਾਜ਼ਗੀ ਵਧ ਰਹੀ ਹੈ ਅਤੇ ਉਹ ਵਿਦੇਸ਼ ਮੰਤਰੀ ਨੂੰ ਹਟਾਉਣ ਤੱਕ ਦਾ ਕਦਮ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਸਰਕਾਰ ਵਿੱਚ ਇਹ ਚਿੰਤਾ ਵਧ ਰਹੀ ਹੈ ਕਿ ਫੌਜੀ ਦਖਲ ਨਾਲ ਸਿਆਸੀ ਲੀਡਰਸ਼ਿਪ ਕਮਜ਼ੋਰ ਹੋ ਸਕਦੀ ਹੈ।

ਇਸ ਮਾਮਲੇ ਕਾਰਨ ਸੰਸਦ ਵਿੱਚ ਵੀ ਫੁੱਟ ਨਜ਼ਰ ਆਈ, ਜਿੱਥੇ ਕੁਝ ਮੈਂਬਰਾਂ ਨੇ ਵਾਰਤਾ ਟੀਮ ਦੇ ਹੱਕ ਵਿੱਚ ਬਿਆਨ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਸੁਪਰੀਮ ਲੀਡਰ ਮੋਜਤਬਾ ਖਮੈਨੀ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਵਾਰਤਾਵਾਂ ਅਤੇ ਸੈਨਿਕ ਕਾਰਵਾਈਆਂ ‘ਤੇ ਸਿੱਧਾ ਕੰਟਰੋਲ ਕਰ ਰਹੇ ਹਨ। ਵਿਸ਼ਲੇਸ਼ਕ ਮੰਨਦੇ ਹਨ ਕਿ ਅੰਦਰੂਨੀ ਸਿਆਸੀ ਟਕਰਾਅ ਅਤੇ ਬਾਹਰੀ ਦਬਾਅ ਕਾਰਨ ਇਰਾਨ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ, ਜਿਸਦਾ ਅਸਰ ਪੂਰੇ ਖੇਤਰ ਅਤੇ ਵਿਸ਼ਵ ਰਾਜਨੀਤੀ ‘ਤੇ ਪੈ ਸਕਦਾ ਹੈ।

Share This Article
Leave a Comment

Leave a Reply