ਕਾਲਜਾਂ ਦੀਆਂ ਫ਼ੀਸਾਂ, ਰਹਿਣ ਸਹਿਣ ਤੇ ਰੋਟੀ ਦੇ ਖ਼ਰਚੇ ਕੱਢਣੇ ਹੋਏ ਔਖੇ
ਸਿਡਨੀ : ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ਉੱਤੇ ਭਾਰਤ ਸਮੇਤ ਹੋਰ ਮੁਲਕਾਂ ਤੋਂ ਆਏ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਮੰਦੀ ਦਾ ਸ਼ਿਕਾਰ ਹਨ। ਉਨ੍ਹਾਂ ਕੋਲ ਰੁਜ਼ਗਾਰ ਨਾ ਹੋਣ ਕਾਰਨ ਕਾਲਜਾਂ ਦੀਆਂ ਮਹਿੰਗੀਆਂ ਫ਼ੀਸਾਂ, ਰਹਿਣ ਸਹਿਣ ਤੇ ਰੋਟੀ ਦੇ ਖ਼ਰਚੇ ਕੱਢਣੇ ਔਖੇ ਹੋਏ ਪਏ ਹਨ। ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਆਏ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲੋਂ ਕੁੱਕਰੀ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਖ਼ਤਮ ਹੋਣ ਬਾਅਦ ਪੀਆਰ ਲਈ ਅਰਜ਼ੀ ਦਾਖਲ ਕਰਨ ਵੇਲੇ ਪਤਾ ਲੱਗਾ ਕਿ ਹੁਣ ਸੂਬੇ ਵਿਚ ਕੁੱਕਰੀ ਦੀ ਕੈਟਾਗਰੀ ਸਕਿੱਲਡ ਮਾਈਸ਼ਨ ਸੂਚੀ ਵਿਚੋਂ ਬਾਹਰ ਕਰ ਦਿੱਤੀ ਗਈ ਹੈ। ਇਸ ਕਰਕੇ ਹੁਣ ਨਵੇਂ ਕੋਰਸ ਦੀ ਭਾਲ ਵਿੱਚ ਹਾਂ। ਅਜਿਹਾ ਕੇਵਲ ਰਣਧੀਰ ਨਾਲ ਨਹੀਂ ਵਾਪਰਿਆ ਬਲਕਿ ਇਸ ਵਰਗੇ ਦੇ ਸੈਂਕੜੇ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਦਾ ਭਵਿੱਖ ਡਾਵਾਂਡੋਲ ਹੋਇਆ ਪਿਆ ਹੈ।