ਭਗਵਤ ਗੀਤਾ ’ਤੇ ਹੱਥ ਰਖ ਚੁੱਕੀ ਸਹੁੰ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਭਾਰਤ-ਅਮਰੀਕੀ ਸੰਸਦ ਮੈਂਬਰ ਸੁਹਾਸ ਸੁਬਰਾਮਣੀਅਮ ਨੇ ਗੀਤਾ ’ਤੇ ਹੱਥ ਰੱਖ ਕੇ ਅਹੁਦੇ ਦਾ ਹਲਫ਼ ਲਿਆ। ਇਸ ਵਰ੍ਹੇ ਉਹ ਇਕਲੌਤੇ ਸੰਸਦ ਮੈਂਬਰ ਹਨ, ਜਿਨ੍ਹਾਂ ਹਿੰਦੂਆਂ ਦੇ ਪਵਿੱਤਰ ਧਾਰਮਿਕ ਗ੍ਰੰਥ ਭਗਵਤ ਗੀਤਾ ’ਤੇ ਹੱਥ ਰੱਖ ਕੇ ਹਲਫ਼ ਲਿਆ ਹੈ।ਹਲਫ਼ ਲੈਣ ਮਗਰੋਂ ਸੁਬਰਾਮਣੀਅਮ ਨੇ ਬਿਆਨ ’ਚ ਕਿਹਾ ਕਿ ਜੇ ਮੇਰੀ ਮਾਂ ਨੂੰ ਭਾਰਤ ਤੋਂ ਡਲੇਸ ਹਵਾਈ ਅੱਡੇ ’ਤੇ ਉਤਰਨ ਸਮੇਂ ਇਹ ਦੱਸਿਆ ਹੁੰਦਾ ਕਿ ਉਨ੍ਹਾਂ ਦਾ ਬੇਟਾ ਅਮਰੀਕੀ ਕਾਂਗਰਸ ’ਚ ਵਰਜੀਨੀਆ ਦੀ ਨੁਮਾਇੰਦਗੀ ਕਰਨ ਵਾਲਾ ਹੈ ਤਾਂ ਸ਼ਾਇਦ ਉਹ ਭਰੋਸਾ ਨਾ ਕਰਦੇ।