ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣ ਲਈ ਨਵੀਆਂ ਇਮਾਰਤਾਂ,ਪਰੋਜੈਕਟਰ,ਆਦਿ ਮੁੱਹਈਆ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਸਕੂਲਾਂ ਵਿੱਚ ਬਣੀਆਂ ਨਵੀਆਂ ਇਮਾਰਤਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਲਵਾੜਾ ਵਿੱਚ ਨਵੀਂ ਬਣੀ ਇਮਾਰਤ ਦਾ ਉਦਘਾਟਨ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਕੀਤਾਂ ਗਿਆ ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ
ਅਤੇ ਵਧੀਆ ਕੁਆਲੀਫਾਈ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਲਈ ਮੌਜੂਦ ਹਨ ਇਸ ਲਈ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜੋ ਤਾਂ ਉਹ ਵਧੀਆ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਪੰਜਾਬ ਸਰਕਾਰ ਪਹਿਲ ਦੇ ਆਧਾਰ ਤੇ ਹੋਣਹਾਰ ਬੱਚਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਬਿਨਾਂ ਕੋਈ ਸਿਫ਼ਾਰਸ਼ ਨੌਕਰੀਆਂ ਦੇ ਰਹੀ ਹੈ ਇਸ ਮੌਕੇ ਬੀ ਪੀ ਈ ਓ ਤਰਸੇਮ ਸਿੰਘ,ਜਸਵਿੰਦਰ ਕੌਰ ਹੈੱਡ ਟੀਚਰ,ਪ੍ਰਭਜੋਤ ਸਿੰਘ, ਮਨਜੀਤ ਕੌਰ, ਪ੍ਰੀਤੀ ਬਾਲਾ,ਪੀ ਏ ਰਾਜੂ ਭਿੰਡਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਰਣਧੀਰ ਸਿੰਘ, ਸੁਰਜੀਤ ਸਿੰਘ ਭਿੰਡਰ,ਸੋਨੂੰ ਭੱਲਾ, ਕੇਵਲ ਭਿੰਡਰ,ਮਾਸਟਰ ਨਿਸ਼ਾਨ ਸਿੰਘ,ਮਾਸਟਰ ਰਜਿੰਦਰ ਸਿੰਘ,ਮਾਸਟਰ ਸਤਨਾਮ ਸਿੰਘ, ਫੌਜੀ ਬਲਕਾਰ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ