ਕਾਹਿਰਾ : ਆਪਣਾ ਪੰਜਾਬ ਮੀਡੀਆ : ਹਮਾਸ ਨੇ ਕਿਹਾ ਹੈ ਕਿ ਉਹ ਤੈਅ ਸਮਝੌਤੇ ਮੁਤਾਬਕ ਹੋਰ ਇਜ਼ਰਾਇਲੀ ਬੰਦੀਆਂ ਨੂੰ ਰਿਹਾਅ ਕਰੇਗਾ। ਹਮਾਸ ਦੇ ਇਸ ਐਲਾਨ ਨਾਲ ਗਾਜ਼ਾ ਪੱਟੀ ’ਚ ਜੰਗਬੰਦੀ ਸਮਝੌਤਾ ਟੁੱਟਣ ’ਤੇ ਮੰਡਰਾਇਆ ਖ਼ਤਰਾ ਘੱਟ ਗਿਆ ਹੈ। ਅਤਿਵਾਦੀ ਗੁੱਟ ਨੇ ਕਿਹਾ ਕਿ ਮਿਸਰ ਅਤੇ ਕਤਰ ਦੇ ਵਾਰਤਾਕਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਾਰੇ ਅੜਿੱਕੇ ਦੂਰ ਕਰਨ ਲਈ ਕੰਮ ਕਰਨਗੇ ਅਤੇ ਸਮਝੌਤਾ ਲਾਗੂ ਕਰਵਾਉਣਗੇ। ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਤਿੰਨ ਹੋਰ ਇਜ਼ਰਾਇਲੀ ਬੰਦੀਆਂ ਨੂੰ ਸ਼ਨਿਚਰਵਾਰ ਨੂੰ ਛੱਡਿਆ ਜਾਵੇਗਾ। ਹਮਾਸ ਦੇ ਇਸ ਐਲਾਨ ਮਗਰੋਂ ਇਜ਼ਰਾਈਲ ਨੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਹਮਾਸ ਦੇ ਇਸ ਕਦਮ ਨਾਲ ਗਾਜ਼ਾ ਪੱਟੀ ’ਚ ਹਾਲੇ ਜੰਗਬੰਦੀ ਜਾਰੀ ਰਹੇਗੀ ਪਰ ਇਸ ਦੇ ਭਵਿੱਖ ’ਤੇ ਸ਼ੰਕੇ ਖੜ੍ਹੇ ਹੋ ਗਏ ਹਨ।