ਖ਼ਾਨ ਯੂਨਿਸ : ਆਪਣਾ ਪੰਜਾਬ ਮੀਡੀਆ : ਹਮਾਸ ਨੇ ਤਿੰਨ ਹੋਰ ਇਜ਼ਰਾਇਲੀ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਨਾਲ ਜੰਗ ਮੁੜ ਸ਼ੁਰੂ ਹੋਣ ਦਾ ਖ਼ਤਰਾ ਟਲ ਗਿਆ ਹੈ। ਹਮਾਸ ਨੇ ਬੰਦੀਆਂ ਨੂੰ ਗਾਜ਼ਾ ਪੱਟੀ ’ਚ ਰੈੱਡਕ੍ਰਾਸ ਹਵਾਲੇ ਕੀਤਾ। ਉਧਰ ਇਜ਼ਰਾਈਲ ਨੇ ਵੀ 369 ਫਲਸਤੀਨੀਆਂ ਨੂੰ ਛੱਡ ਦਿੱਤਾ ਹੈ। ਇਜ਼ਰਾਇਲੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਰਿਹਾਅ ਕੀਤੇ ਗਏ ਤਿੰਨ ਵਿਅਕਤੀ ਉਨ੍ਹਾਂ ਕੋਲ ਪਹੁੰਚ ਹਨ। ਹਮਾਸ ਨੇ ਬੰਦੀਆਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਦੱਖਣੀ ਗਾਜ਼ਾ ਪੱਟੀ ’ਚ ਭੀੜ ਸਾਹਮਣੇ ਪਰੇਡ ਕਰਵਾਈ ਅਤੇ ਫਿਰ ਰੈੱਡਕ੍ਰਾਸ ਹਵਾਲੇ ਕੀਤਾ। ਰਿਹਾਅ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਏਰ ਹੌਰਨ (46), ਸਾਗੂਈ ਡੇਕੇਲ ਚੇਨ (36) ਅਤੇ ਅਲੈਗਜ਼ੈਂਡਰ (ਸਾਸ਼ਾ) ਟਰੌਫਾਨੋਵ (29) ਵਜੋਂ ਹੋਈ ਹੈ।