ਸਮਝੌਤੇ ਤਹਿਤ ਇਜ਼ਰਾਈਲ ਨੇ 200 ਫ਼ਲਸਤੀਨੀ ਕੈਦੀ ਛੱਡੇ
ਗਾਜ਼ਾ ਪੱਟੀ: ਆਪਣਾ ਪੰਜਾਬ ਮੀਡੀਆ: ਗਾਜ਼ਾ ਵਿਚ ਗੋਲੀਬੰਦੀ ਸਮਝੌਤੇ ਤਹਿਤ ਹਮਾਸ ਦਹਿਸ਼ਤਗਰਦਾਂ ਨੇ ਬੰਦੀ ਬਣਾਈਆਂ ਚਾਰ ਮਹਿਲਾ ਇਜ਼ਰਾਇਲੀ ਫੌਜੀਆਂ ਨੂੰ ਰਿਹਾਅ ਕਰ ਦਿੱਤਾ ਹੈ। ਬਦਲੇ ਵਿੱਚ ਇਜ਼ਰਾਈਲ ਨੇ ਵੀ 200 ਫਲਸਤੀਨੀ ਕੈਦੀਆਂ ਨੂੰ ਛੱਡ ਦਿੱਤਾ ਹੈ। ਉਂਝ ਰਿਹਾਅ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਹਜੂਮ ਸਾਹਮਣੇ ਪੇਸ਼ ਕੀਤਾ ਗਿਆ। ਇਜ਼ਰਾਈਲ ਨੇ ਹਮਾਸ ਵੱਲੋਂ ਚਾਰ ਬੰਦੀਆਂ ਨੂੰ ਛੱਡਣ ਦੀ ਪੁਸ਼ਟੀ ਕੀਤੀ ਹੈ। ਹਮਾਸ ਵੱਲੋਂ ਰਿਹਾਅ ਕੀਤੇ ਇਜ਼ਰਾਇਲੀ ਮਹਿਲਾ ਫੌਜੀਆਂ ਦੀ ਪਛਾਣ ਕਰੀਨਾ ਅਰੀਵ(20), ਡੈਨੀਅਲਾ ਗਿਲਬੋਆ(20), ਨਾਮਾ ਲੈਵੀ (20) ਤੇ ਲੀਰੀ ਅਲਬਾਗ (19) ਵਜੋਂ ਦੱਸੀ ਗਈ ਹੈ। ਹਮਾਸ ਨੇ ਇਨ੍ਹਾਂ ਚਾਰਾਂ ਨੂੰ 7 ਅਕਤੂਬਰ 2023 ਦੇ ਹਮਲੇ ਦੌਰਾਨ ਬੰਦੀ ਬਣਾਇਆ ਸੀ।