ਈਰਾਨ ਤੇ ਇਜ਼ਰਾਇਲ ਜੰਗ ਦੌਰਾਨ ਓਮਾਨ ਦੀ ਖਾੜੀ ਵਿੱਚ ਹਮਲਾ, ਇੱਕ ਭਾਰਤੀ ਦੀ ਮੌਤ

News Online
1 Min Read

ਆਪਣਾ ਪੰਜਾਬ ਮੀਡੀਆ : ਮੱਧ ਪੂਰਬ ਵਿੱਚ ਚੱਲ ਰਹੀ ਈਰਾਨ ਅਤੇ ਇਜ਼ਰਾਈਲ ਦਰਮਿਆਨ ਤਣਾਅਪੂਰਨ ਸਥਿਤੀ ਵਿਚ ਇਕ ਭਾਰਤੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਓਮਾਨ ਦੀ ਰਾਜਧਾਨੀ ਮਸਕਟ ਦੇ ਤਟ ਨੇੜੇ ਓਮਾਨ ਦੀ ਖਾੜੀ ਵਿੱਚ ਤੇਲ ਟੈਂਕਰ   ’ਤੇ ਹੋਏ ਹਮਲੇ ਦੌਰਾਨ ਭਾਰਤੀ ਨਾਗਰਿਕ ਦੀ ਜਾਨ ਗਈ। ਓਮਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਜਹਾਜ਼ ਦੇ ਕਰੂ ਦਾ ਮੈਂਬਰ ਸੀ।
ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਸਟ੍ਰੇਟ ਆਫ਼ ਹਾਰਮੁਜ਼ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਖੇਤਰ ਵਿੱਚ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਦੇਸ਼ਾਂ ਦੇ ਜਹਾਜ਼ ਇਸ ਇਲਾਕੇ ਵਿੱਚ ਫਸੇ ਹੋਏ ਹਨ। ਤਾਜ਼ਾ ਹਮਲੇ ਨੇ ਖੇਤਰ ਵਿੱਚ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ

Share This Article
Leave a Comment

Leave a Reply