ਬਾਬਾ ਮਾਨ ਸਿੰਘ ਗੁਰੂ ਘਰ ਨੂੰ ਸਮਰਪਿਤ ਭਾਵਨਾ ਵਾਲੀ ਸਖ਼ਸ਼ੀਅਤ ਸਨ: ਬਾਬਾ ਬਲਬੀਰ ਸਿੰਘ ਅਕਾਲੀ
ਬਟਾਲਾ: ਆਪਣਾ ਪੰਜਾਬ ਮੀਡੀਆ: ( ਬਲਦੇਵ ਸਿੰਘ ਖਾਲਸਾ )ਗੁਰੂ ਨਾਨਕ ਤਰਨਾ ਦਲ ਮੜ੍ਹੀਆਂ ਵਾਲੇ ਦੇ ਮੁਖੀ ਬਾਬਾ ਮਾਨ ਸਿੰਘ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਵੱਖ-ਵੱਖ ਰਾਗੀ ਜਥਿਆਂ ਅਤੇ ਨਿਹੰਗ ਸਿੰਘਾਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਵੈਰਾਗਮਈ ਮਨੋਹਰ ਕੀਰਤਨ ਕੀਤਾ। ਉਪਰੰਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੇ ਖੁਲੇ ਪੰਡਾਲ ਵਿੱਚ ਸਜੇ ਧਰਾਮਿਕ ਦੀਵਾਨ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਿਆਂ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਮਾਨ ਸਿੰਘ ਸੱਚੇ ਸੁੱਚੇ ਗੁਰੂ ਘਰ ਦੇ ਸੇਵਕ ਸਨ ਉਨ੍ਹਾਂ ਦੀ ਰੂਹ ਆਤਮਿਕ ਰੰਗ ਵਿੱਚ ਪੂਰੀ ਤਰ੍ਹਾਂ ਲਵਲੀਨ ਸੀ। ਨਿਹੰਗੀ ਬਾਣੀ ਤੇ ਦਲ ਦੇ ਮੁਖੀ ਵਜੋਂ ਉਨ੍ਹਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਬਾਬਾ ਮਾਨ ਸਿੰਘ ਦਾ ਸਮੁੱਚਾ ਪ੍ਰੀਵਾਰ ਹੀ ਗੁਰੂ ਕਲਗੀਧਰ ਦੇ ਆਦੇਸ਼ਾਂ, ਮਨੋਰਥਾਂ ਨੂੰ ਸਮਰਪਿਤ ਨਿਹੰਗੀ ਬਾਣੇ ਅਤੇ ਗੁਰਬਾਣੀ ਤੇ ਗੁਰਸਿੱਖੀ ਦੀ ਮਹਿਮਾਂ ਵਾਲਾ ਹੈ