ਹਜ਼ਾਰਾਂ ਭਾਰਤੀਆਂ ਨੂੰ ਹੋਵੇਗਾ ਫਾਇਦਾ
ਵੈਨਕੂਵਰ : ਆਪਣਾ ਪੰਜਾਬ ਮੀਡੀਆ : ਕੈਨੇਡੀਆਈ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਲਈ ਓਪਨ ਵਰਕ ਪਰਮਿਟ (OWP) ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਹ ਨਵਾਂ ਨਿਯਮ 21 ਜਨਵਰੀ 2025 ਤੋਂ ਲਾਗੂ ਹੋਵੇਗਾ। ਇਸ ਤਹਿਤ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਹੀ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ।
ਇਨ੍ਹਾਂ ਬਦਾਲਾਵਾਂ ਨਾਲ ਭਾਰਤੀ ਵਿਦਿਆਰਥੀਆਂ ਨੂੰ ਫਾਇਦਾ ਇਹ ਹੋਵੇਗਾ ਕਿ ਹੁਣ ਕਈ ਵਿਦਿਆਰਥੀ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਲਿਆ ਸਕਣਗੇ ਤਾਂ ਕਿ ਉਹ ਪੜ੍ਹਾਈ ਜਾਂ ਕੰਮ ਕਰ ਸਕਣ। ਨਵੇਂ ਓਪਨ ਵਰਕ ਪਰਮਿਟ ਸਿਰਫ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਤੱਕ ਸੀਮਤ ਹੋਵੇਗੀ ਜੋ 16 ਮਹੀਨੇ ਜਾਂ ਉਸ ਤੋਂ ਵਧ ਦੇ ਮਾਸਟਰ ਪ੍ਰੋਗਰਾਮਾਂ, ਡਾਕਟਰੇਟ ਪ੍ਰੋਗਰਾਮਾਂ ਜਾਂ ਚੁਣੇ ਹੋਏ ਪੇਸ਼ੇਵਰ ਪ੍ਰੋਗਰਾਮਾਂ ਵਿਚ ਸ਼ਾਮਲ ਹਨ। ਹਾਲਾਂਕਿ ਜਿਹੜੇ ਪਰਿਵਾਰਾਂ ਨੂੰ ਪਹਿਲਾਂ ਦੇ ਨਿਯਮਾਂ ਤਹਿਤ ਪਹਿਲਾਂ ਤੋਂ ਹੀ ਮਨਜ਼ੂਰੀ ਦਿੱਤੀ ਗਈ ਹੈ, ਉਹ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਇਨ੍ਹਾਂ ਬਦਾਲਾਵਾਂ ਨਾਲ ਭਾਰਤੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਕੈਨੇਡਾ ਵਿਚ ਕੰਮ ਕਰਨ ਤੇ ਦੇਸ਼ ਦੀ ਅਰਥਵਿਵਸਥਾ ਵਿਚ ਯੋਗਦਾਨ ਦੇਣ ਦਾ ਮੌਕਾ ਮਿਲੇਗਾ।