ਇਸ ਦਿਨ ਫੇਰ ਆ ਰਿਹਾ ਸਿੱਧੂ ਦਾ ਨਵਾਂ ਗਾਣਾ
ਪੋਸਟਰ ਰਿਲੀਜ਼.
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਉਨ੍ਹਾਂ ਨੂੰ ਜਲਦ ਹੀ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ ਸੁਣਨ ਨੂੰ ਮਿਲੇਗਾ। ਮੂਸੇਵਾਲਾ ਦੇ ਨਵੇਂ ਗੀਤ ‘ਲਾਕ’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਉਸ ਦਾ ਇਹ ਗੀਤ ਪੰਜ ਦਿਨ ਬਾਅਦ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗੀਤ ਰਿਲੀਜ਼ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਇਸ ਗੀਤ ਦੀ ਨਿਰਮਾਤਾ ਦਿ ਕਿਡ ਕੰਪਨੀ ਹੈ, ਜੋ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੀ ਹੈ। ਜਦੋਂਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ। ਦੋਵਾਂ ਦੇ ਪੇਜ ‘ਤੇ ਉਕਤ ਗੀਤ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਪ੍ਰੋਡਿਊਸਰ ਦਿ ਕਿਡ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ- ਚਾਰੇ ਪਾਸੇ ਦੇਖੋ, ਅਸੀਂ ਲੀਡਰ ਹਾਂ। ਅਸੀਂ ਜੋ ਵੀ ਕਰਾਂਗੇ, ਉਹ ਅਸੀਂ ਵੇਖਾਂਗੇ ਅਤੇ ਬਾਕੀ ਸਭ ਵੀ ਉਵੇਂ ਹੀ ਕਰਨ ਦੀ ਕੋਸ਼ਿਸ਼ ਕਰਨਗੇ।