ਸੂਬਿਆਂ ਨਾਲ ਸਲਾਹ-ਮਸ਼ਵਰੇ ਕਰਨਾ ਜ਼ਰੂਰੀ ਕਰਾਰ ਦਿੱਤਾ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਵਿੱਤ ਸਕੱਤਰ ਤੂਹਿਨ ਕਾਂਤ ਪਾਂਡੇ ਨੇ ਅੱਜ ਕਿਹਾ ਕਿ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦੇ ਅਮਲ ਦੇ ਸਬੰਧ ਵਿੱਚ ਢੁੱਕਵਾਂ ਤਜਰਬਾ ਹਾਸਲ ਹੋ ਚੁੱਕਾ ਹੈ ਅਤੇ ਹੁਣ ਰਾਜਾਂ ਨਾਲ ਸਲਾਹ-ਮਸ਼ਵਰਾ ਕਰਕੇ ਦਰਾਂ ਤਰਕ ਸੰਗਤ ਬਣਾਉਣ ਦੀ ਲੋੜ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਸੂਬਾ ਸਰਕਾਰਾਂ ਦੇ ਮੰਤਰੀਆਂ ਵਾਲੀ ਜੀਐੱਸਟੀ ਕੌਂਸਲ ਨੇ ਜੀਐੱਸਟੀ ਦਰਾਂ ’ਚ ਤਬਦੀਲੀ ਦੇ ਨਾਲ ਨਾਲ ‘ਸਲੈਬ’ ਨੂੰ ਘੱਟ ਕਰਨ ਦਾ ਸੁਝਾਅ ਦੇਣ ਲਈ ਮੰਤਰੀਆਂ ਦੇ ਸਮੂਹ (ਜੀਓਐੱਮ) ਦਾ ਗਠਨ ਕੀਤਾ ਹੈ। ਦਰ ਤੇ ‘ਸਲੈਬ’ ’ਚ ਤਬਦੀਲੀ ’ਤੇ ਰਿਪੋਰਟ ਕਾਫੀ ਸਮੇਂ ਤੋਂ ਪੈਂਡਿੰਗ ਹੈ। ਕੇਂਦਰੀ ਬਜਟ ਤੋਂ ਬਾਅਦ ਉਦਯੋਗ ਮੰਡਲ ਫਿੱਕੀ ਦੀ ਮੀਟਿੰਗ ’ਚ ਇੱਕ ਉਦਯੋਗ ਪ੍ਰਤੀਨਿਧੀ ਦੇ ਸਵਾਲ ’ਤੇ ਪਾਂਡੇ ਨੇ ਕਿਹਾ ਕਿ 2017 ’ਚ ਜੀਐੱਸਟੀ ਦੇ ਅਮਲ ਤੋਂ ਬਾਅਦ ਪਾਰਦਰਸ਼ਤਾ ਆਈ ਹੈ।