ਹਮਾਸ ਨੇ ਬੰਦੀਆਂ ਨੂੰ ਰੈੱਡ ਕਰਾਸ ਹਵਾਲੇ ਕਰਨ ਤੋਂ ਪਹਿਲਾਂ ਜਨਤਕ ਬਿਆਨ ਦੇਣ ਲਈ ਕਿਹਾ
ਦੀਰ ਅਲ-ਬਲਾਹ (ਗਾਜ਼ਾ ਪੱਟੀ) : ਆਪਣਾ ਪੰਜਾਬ ਮੀਡੀਆ : ਹਮਾਸ ਨੇ ਇਜ਼ਰਾਈਲ ਦੇ ਤਿੰਨ ਹੋਰ ਬੰਦੀਆਂ ਨੂੰ ਰੈੱਡ ਕਰਾਸ ਹਵਾਲੇ ਕੀਤਾ। ਇਹ ਤਿੰਨੋਂ ਸਾਰੇ ਇਜ਼ਰਾਈਲ ਦੇ ਆਮ ਨਾਗਰਿਕ ਹਨ। ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀਆਂ ਫੌਜਾਂ ਨੂੰ ਤਿੰਨ ਇਜ਼ਰਾਇਲੀ ਬੰਦੀ ਮਿਲੇ ਹਨ। ਉਨ੍ਹਾਂ ਨੂੰ ਡਾਕਟਰੀ ਇਲਾਜ ਲਈ ਲਿਜਾਇਆ ਜਾਵੇਗਾ ਅਤੇ 16 ਮਹੀਨਿਆਂ ਦੀ ਕੈਦ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲਸਤੀਨੀ ਆਬਾਦੀ ਨੂੰ ਗਾਜ਼ਾ ਤੋਂ ਬਾਹਰ ਤਬਦੀਲ ਕਰਨ ਦੇ ਹੈਰਾਨ ਕਰਨ ਵਾਲੇ ਪ੍ਰਸਤਾਵ ਦਾ ਇਜ਼ਰਾਈਲ ਵੱਲੋਂ ਸਵਾਗਤ ਕੀਤਾ ਗਿਆ ਸੀ ਪਰ ਫਲਸਤੀਨੀਆਂ ਅਤੇ ਜ਼ਿਆਦਾਤਰ ਕੌਮਾਂਤਰੀ ਭਾਈਚਾਰੇ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਹਮਾਸ ਵੱਲੋਂ ਰਿਹਾਅ ਕੀਤੇ ਤਿੰਨ ਤਿੰਨੋਂ ਇਜ਼ਰਾਇਲੀ ਬੰਦੀ ਐਲੀ ਸ਼ਰਬੀ (52), ਓਹਾਦ ਬੈਨ ਅਮੀ (56) ਅਤੇ ਓਰ ਲੇਵੀ (34) ਬਹੁਤ ਹੀ ਕਮਜ਼ੋਰ ਦਿਖਾਈ ਦੇ ਰਹੇ ਸਨ।